ਮੌਂਟਰੀਅਲ: ਕੈਨੇਡਾ ਵਿਖੇ ਵੱਡੀ ਗਿਣਤੀ ‘ਚ ਪੰਜਾਬੀਆਂ ਸਣੇ ਬਿਨ੍ਹਾ ਦਸਤਾਵੇਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ ਨੇ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਮੌਂਟਰੀਅਲ ’ਚ ਰੈਲੀ ਕੱਢੀ। ਇਹ ਰੈਲੀ ਮੌਂਟਰੀਅਲ ਦੇ ਜੈਰੀ ਪਾਰਕ ਤੋਂ ਸ਼ੁਰੂ ਹੋ ਕੇ ਪਾਰਕ-ਐਕਸਟੈਨਸ਼ਨ ‘ਚ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਗਈ। ਪ੍ਰਦਰਸ਼ਨਕਾਰੀਆਂ ਨੇ ਫੈਡਰਲ ਸਰਕਾਰ ਵੱਲੋਂ ਪੀਆਰ ਦੀ ਪੇਸ਼ਕਸ਼ ਕਰਨ ਵਾਲੇ ਨਵੇਂ ਪ੍ਰੋਗਰਾਮ ਦੀ ਨਿੰਦਾ ਕਰਦਿਆਂ ਕਿਹਾ ਕਿ ਬਹੁਤ ਸਾਰੇ ਪ੍ਰਵਾਸੀਆਂ ਨੂੰ ਇਸ ਦੇ ਘੇਰੇ ’ਚੋਂ ਬਾਹਰ ਰੱਖਿਆ ਗਿਆ ਹੈ।
ਪ੍ਰਦਰਸ਼ਨਕਾਰੀਆਂ ਨੇ ਫੈਡਰਲ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਨਵੇਂ ਪਰਮਾਨੈਂਟ ਸਟੇਟਸ ਪ੍ਰੋਗਰਾਮ ਦਾ ਵਿਸਥਾਰ ਕਰਦਿਆਂ ਰਫਿਊਜੀਆਂ, ਵਿਦਿਆਰਥੀਆਂ, ਬਗ਼ੈਰ ਦਸਤਾਵੇਜ਼ ਵਾਲੇ ਪ੍ਰਵਾਸੀਆਂ ਤੇ ਕੱਚੇ ਵਿਦੇਸ਼ੀ ਕਾਮਿਆਂ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਹ ਪੱਕੇ ਨਹੀਂ ਹੁੰਦੇ, ਉਦੋਂ ਤੱਕ ਉਨਾਂ ਦਾ ਜਿਓਣਾ ਮੁਸ਼ਕਲ ਰਹੇਗਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਫ਼ੈਡਰਲ ਸਰਕਾਰ ਵੱਲੋਂ ਹੈਲਥਕੇਅਰ ਅਤੇ ਕੁਝ ਹੋਰ ਜ਼ਰੂਰੀ ਨੌਕਰੀਆਂ ਕਰਦੇ ਵਿਦੇਸ਼ੀ ਕਾਮਿਆਂ ਨੂੰ ਪੱਕਾ ਕਾਰਨ ਲਈ 90 ਹਜ਼ਾਰ ਪੀ.ਆਰ. ਦੇਣ ਲਈ ਬੀਤੀ 6 ਮਈ ਨੂੰ ਨਵਾਂ ਪ੍ਰੋਗਰਾਮ ਲਾਂਚ ਕੀਤਾ ਸੀ।