ਮੈਕਸੀਕੋ ‘ਚ ਕੁੱਕੜਾਂ ਦੀ ਲੜਾਈ ‘ਚ ਚੱਲੀਆਂ ਗੋਲੀਆਂ, 19 ਲੋਕਾਂ ਦੀ ਮੌਤ

TeamGlobalPunjab
3 Min Read

ਮੈਕਸੀਕੋ ਸਿਟੀ- ਪੱਛਮੀ ਮੈਕਸੀਕੋ ਦੇ ਮਿਚੋਆਕਨ ਰਾਜ ਵਿੱਚ ਕੁੱਕੜ ਦੀ ਲੜਾਈ ਦੌਰਾਨ 19 ਲੋਕਾਂ 19 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਅਚਾਨਕ ਵਾਪਰੀ ਇਸ ਘਟਨਾ ਨਾਲ ਪੂਰੇ ਸ਼ਹਿਰ ਵਿੱਚ ਸਨਸਨੀ ਫੈਲ ਗਈ। ਕੁੱਕੜ ਲੜਨ ਦੇ ਇੱਕ ਗੈਰ-ਕਾਨੂੰਨੀ ਮੁਕਾਬਲੇ ਦੌਰਾਨ ਕੁਝ ਬੰਦੂਕਧਾਰੀਆਂ ਨੇ ਬੰਦੂਕ ਲਹਿਰਾਉਂਦੇ ਹੋਏ ਉਥੇ ਮੌਜੂਦ ਲੋਕਾਂ ਨੂੰ ਗੋਲੀਆਂ ਮਾਰ ਦਿੱਤੀਆਂ। ਅਜੇ ਤੱਕ ਇਸ ਹਮਲੇ ਦਾ ਮਕਸਦ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਐਤਵਾਰ ਰਾਤ ਨੂੰ ਵਾਪਰੀ ਇਸ ਘਟਨਾ ਨੂੰ ਗੈਂਗਵਾਰ ਦੇ ਸਬੰਧ ‘ਚ ਅੰਜਾਮ ਦਿੱਤਾ ਗਿਆ ਹੈ।

ਇਸ ਇਲਾਕੇ ਵਿੱਚ ਕਈ ਅਪਰਾਧਿਕ ਗਿਰੋਹ ਸਰਗਰਮ ਹਨ, ਜਿਹੜੇ ਦੂਜੇ ਗੈਂਗ ਦੇ ਲੋਕਾਂ ‘ਤੇ ਰੋਜ਼ਾਨਾ ਹਮਲਾ ਕਰਦੇ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਮੈਕਸੀਕੋ ਵਿੱਚ ਅਜਿਹੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ ਬੰਦੂਕਧਾਰੀਆਂ ਨੇ ਪਾਰਕਾਂ, ਬਾਰਾਂ ਅਤੇ ਕਲੱਬਾਂ ਉੱਤੇ ਹਮਲਾ ਕਰਕੇ ਆਪਣਾ ਬਦਲਾ ਪੂਰਾ ਕੀਤੀ ਹੈ। ਇਸ ਦੌਰਾਨ ਕਈ ਬੇਕਸੂਰ ਲੋਕਾਂ ਦੀ ਜਾਨ ਵੀ ਗਈ ਹੈ।

ਮਿਚੋਆਕਨ ਪਬਲਿਕ ਸਕਿਓਰਿਟੀ ਅਫਸਰ ਮੁਤਾਬਕ ਹਿੰਸਾ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿਚੋਆਕਨ ਅਤੇ ਇਸਦਾ ਗੁਆਂਢੀ ਰਾਜ ਗੁਆਨਾਜੁਆਟੋ ਮੈਕਸੀਕੋ ਦੇ 2 ਸਭ ਤੋਂ ਵੱਧ ਹਿੰਸਕ ਰਾਜ ਹਨ। ਇੱਥੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਰੀ ਦੇ ਤੇਲ (ਈਂਧਨ) ਦੀ ਵਿਕਰੀ ਵਰਗੀਆਂ ਕਈ ਗੈਰ-ਕਾਨੂੰਨੀ ਗਤੀਵਿਧੀਆਂ ਹੁੰਦੀਆਂ ਹਨ। ਇਸ ਵਿੱਚ ਸ਼ਾਮਲ ਗੈਂਗਸਟਰਾਂ ਦਰਮਿਆਨ ਅਕਸਰ ਗੈਂਗ ਵਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਮੀਡਿਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ, ਘਟਨਾ ਤੋਂ ਬਾਅਦ, ਰਾਸ਼ਟਰਪਤੀ ਆਂਡ੍ਰੇਸ ਮੈਨੁਅਲ ਲੋਪੇਜ਼ ਓਬਰਾਡੋਰ ਨੇ ਅਪਰਾਧਿਕ ਸਮੂਹਾਂ ਪ੍ਰਤੀ ਆਪਣੀ ਸਰਕਾਰ ਦੀਆਂ ਨੀਤੀਆਂ ਦਾ ਬਚਾਅ ਕੀਤਾ ਹੈ, ਜਿਸ ਵਿੱਚ ਉਨ੍ਹਾਂ ਨੇ ਡਰੱਗ ਕਾਰਟੈਲਾਂ ‘ਤੇ ਨਜ਼ਰ ਰੱਖਣ ਦੇ ਨਾਲ-ਨਾਲ ਹਿੰਸਾ ਦੇ ਪਿੱਛੇ ਦੇ ਮੂਲ ਕਾਰਨਾਂ ‘ਤੇ ਧਿਆਨ ਦੇਣ ਲਈ ਕਿਹਾ ਹੈ, ਅਤੇ ਮੀਡਿਆ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ। ਓਬਰਾਡੋਰ ਨੇ ਕਿਹਾ, ‘ਸਾਨੂੰ ਚੰਗੇ ਨਤੀਜੇ ਮਿਲ ਰਹੇ ਹਨ ਕਿਉਂਕਿ ਅਸੀਂ ਸੁਰੱਖਿਆ ਨੀਤੀ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।’

- Advertisement -

ਪਿਛਲੇ ਮਹੀਨੇ ਫਰਵਰੀ ਵਿੱਚ ਇਸੇ ਰਾਜ ਵਿੱਚ ਗੋਲੀਬਾਰੀ ਦੀ ਘਟਨਾ ਵਿੱਚ 17 ਲੋਕਾਂ ਦੀ ਮੌਤ ਹੋ ਗਈ ਸੀ। ਮਿਚੋਆਕਨ ਦੇ ਮੰਤਰੀ ਰਿਕਾਰਡੋ ਮੇਜੀਆ ਨੇ ਦੱਸਿਆ ਕਿ ਗੋਲੀਬਾਰੀ ਦੀ ਇਸ ਘਟਨਾ ਨੂੰ ਜੈਲਿਸਕੋ ਨਿਊ ਜੇਨਰੇਸ਼ਨ ਕਾਰਟੈਲ ਦੇ ਇੱਕ ਸੈੱਲ ਨੇ ਦੂਜੇ ਸੈੱਲ ਤੋਂ ਬਦਲਾ ਲੈਣ ਲਈ ਕੀਤੀ ਸੀ। ਮੈਕਸੀਕੋ ਵਿੱਚ 2006 ਤੋਂ ਡਰੱਗ ਕਾਰਟੇਲ ਨਾਲ ਸਬੰਧਤ ਹਿੰਸਾ ਦੀਆਂ ਘਟਨਾਵਾਂ ਹੋਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ ਉਦੋਂ ਤੋਂ ਲੈ ਕੇ ਹੁਣ ਤੱਕ 3 ਲੱਖ 40 ਹਜ਼ਾਰ ਤੋਂ ਵੱਧ ਕਤਲ ਹੋ ਚੁੱਕੇ ਹਨ। ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਮੌਤ ਗੈਂਗ ਵਾਰ ਦੌਰਾਨ ਹੋਈ ਗੋਲੀਬਾਰੀ ‘ਚ ਹੋਈ। ਇਸ ਮਹੀਨੇ ਦੀ ਸ਼ੁਰੂਆਤ ‘ਚ ਮੱਧ ਮੈਕਸੀਕੋ ‘ਚ ਇੱਕ ਘਰ ‘ਤੇ ਹੋਏ ਹਮਲੇ ‘ਚ ਅਣਪਛਾਤੇ ਬੰਦੂਕਧਾਰੀਆਂ ਨੇ 9 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment