ਵਧਦੀ ਮਹਿੰਗਾਈ ਕਾਰਨ ਅਮਰੀਕਾ ਛੱਡ ਇਸ ਦੇਸ਼ ‘ਚ ਪੁੱਜੇ ਲੱਖਾਂ ਲੋਕਾ

Prabhjot Kaur
2 Min Read

ਮੈਕਸਿਕੋ: ਮੈਕਸੀਕੋ ‘ਚ ਲਗਾਤਾਰ ਮਹਿੰਗਾਈ ਵਧਦੀ ਜਾ ਰਹੀ ਹੈ, ਜਿਸ ਕਾਰਨ ਹੁਣ ਲੱਖਾਂ ਲੋਕ ਅਮਰੀਕਾ ਤੋਂ ਮੈਕਸੀਕੋ ਪਹੁੰਚ ਰਹੇ ਹਨ। ਇੱਕ ਰਿਪੋਰਟ ਮੁਤਾਬਕ ਜ਼ਿਆਦਾਤਰ ਲੋਕ ਮੈਕਸੀਕੋ ਸਿਟੀ ਵਿੱਚ ਆਪਣਾ ਨਵਾਂ ਘਰ ਲੱਭ ਰਹੇ ਹਨ। ਇੰਨੀ ਵੱਡੀ ਗਿਣਤੀ ‘ਚ ਅਮਰੀਕੀ ਨਾਗਰਿਕਾਂ ਦੇ ਆਉਣ ਕਾਰਨ ਇੱਥੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਹਨ।

ਮੈਕਸੀਕੋ ਦੇ ਸਥਾਨਕ ਲੋਕਾਂ ਲਈ ਮੁਸੀਬਤ ਸ਼ੁਰੂ ਹੋ ਗਈ ਹੈ ਅਤੇ ਉਨ੍ਹਾਂ ਨੂੰ ਮੈਕਸੀਕੋ ਸਿਟੀ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਾਰਨ ਇਹ ਹੈ ਕਿ ਅਮਰੀਕੀ ਲੋਕਾਂ ਦੀ ਆਮਦ ਕਾਰਨ ਸਥਾਨਕ ਬਾਜ਼ਾਰਾਂ ‘ਚ ਚੀਜਾਂ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਜਿਸ ਕਾਰਨ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਦੀ ਆਮਦਨੀ ਤਾਂ ਹੈ ਪਰ ਮਹਿੰਗਾਈ ਵਧ ਗਈ ਹੈ।

ਅਸਲ ‘ਚ ਅਮਰੀਕਾ ਦੀ ਕਈ ਕੰਪਨੀਆਂ ਨੇ ਕੋਰੋਨਾ ਖਤਮ ਹੋਣ ਤੋਂ ਬਾਅਦ ਵੀ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਦਿੱਤਾ ਹੈ। ਅਜਿਹੇ ’ਚ ਹਮੇਸ਼ਾ ਲਈ ਘਰ ਤੋਂ ਕੰਮ ਕਰਨ ਵਾਲੇ ਅਮਰੀਕੀ ਕਰਮਚਾਰੀ ਲਾਸ ਏਂਜਲਸ ਅਤੇ ਨਿਊਯਾਰਕ ਵਰਗੇ ਮਹਿੰਗੇ ਸ਼ਹਿਰਾਂ ਨੂੰ ਛੱਡ ਕੇ ਗੁਆਂਢੀ ਦੇਸ਼ ਮੈਕਸੀਕੋ ਦੀ ਰਾਜਧਾਨੀ ਮੈਕਸੀਕੋ ਸਿਟੀ ’ਚ ਰਹਿਣ ਲੱਗੇ ਹਨ। ਇੱਥੇ ਕਾਫ਼ੀ ਸਹੂਲਤਾਂ ਹਨ ਅਤੇ ਇਹ ਅਮਰੀਕੀ ਸ਼ਹਿਰਾਂ ਨਾਲੋਂ ਬਹੁਤ ਸਸਤਾ ਹੈ।

ਅਮਰੀਕੀ ਸਟੇਟ ਵਿਭਾਗ ਦੇ ਅੰਕੜਿਆਂ ਮੁਤਾਬਕ ਮੈਕਸੀਕੋ ‘ਚ 16 ਲੱਖ ਅਮਰੀਕੀ ਰਹਿ ਰਹੇ ਹਨ। ਮੈਕਸੀਕੋ ਸਰਕਾਰ ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਮਈ ਤੱਕ ਦੇ 5 ਮਹੀਨਿਆਂ ’ਚ 53 ਲੱਖ ਅਮਰੀਕੀ ਹਵਾਈ ਯਾਤਰੀ ਮੈਕਸੀਕੋ ਪਹੁੰਚੇ ਹਨ। ਵੱਡੀ ਗਿਣਤੀ ਵਿੱਚ ਅਮਰੀਕਨ ਹੋਣ ਕਾਰਨ, ਇੱਥੇ ਮਕਾਨ ਮਾਲਕ ਕਿਰਾਏ ਲਈ ਪੁਰਾਣੇ ਮਕਾਨਾਂ ਦੀ ਮੁਰੰਮਤ ਕਰ ਰਹੇ ਹਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment