ਮੈਕਸੀਕੋ ਕ ਬੱਸ ਅੱਡੇ ’ਤੇ ਹੋਈ ਗੋਲੀਬਾਰੀ ‘ਚ 5 ਲੋਕਾਂ ਦੀ ਮੌਤ

TeamGlobalPunjab
2 Min Read

ਸੋਮਵਾਰ ਨੂੰ ਮੈਕਸੀਕੋ ਦੇ ਕਵੇਰਨਾਵਾਕਾ ‘ਚ ਇੱਕ ਬਸ ਅੱਡੇ ‘ਤੇ ਬੰਦੂਕਧਾਰੀ ਵੱਲੋਂ ਕੀਤੇ ਹਮਲੇ ‘ਚ ਪੰਜ ਲੋਕ ਮਾਰੇ ਗਏ ਅਤੇ ਜਦਕਿ ਇੱਕ ਹੋਰ ਜ਼ਖਮੀ ਹੋ ਗਿਆ। ਮੈਕਸੀਕੋ ਦਾ ਕਵੇਰਨਾਵਾਕਾ ਇੱਕ ਸੁੰਦਰ ਸ਼ਹਿਰ ਹੈ ਜੋ ਟੂਰਿਸਟਾਂ ‘ਚ ਕਾਫ਼ੀ ਪ੍ਰਸਿੱਧ ਹੈ।

ਮੋਰੇਲੋਸ ਰਾਜ ਦੀ ਸੁਰੱਖਿਆ ਕਮਿਸ਼ਨ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਪੂਰੀ ਯੋਜਨਾ ਦੇ ਤਹਿਤ ਪੰਜ ਲੋਕਾਂ ਨੂੰ ਨਿਸ਼ਾਨਾ ਬਣਾਇਆ। ਬੰਦੂਕਧਾਰੀ ਨੇ ਸਿਟੀ ਸੈਂਟਰ ਦੇ ਕੋਲ ਏਸਟਰੇਲਾ ਡੇ ਓਰੋ ਬਸ ਸਟੇਸ਼ਨ ‘ਤੇ ਗੋਲੀਬਾਰੀ ਕੀਤੀ ।
Mexico bus station firing
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬੰਦੂਕਧਾਰੀਆਂ ਨੇ ਬਸ ‘ਚ ਸਵਾਰ ਤਿੰਨ ਲੋਕਾਂ ਤੇ ਇੱਕ ਵਿਅਕਤੀ ਦਾ ਕਤਲ ਵੇਟਿੰਗ ਰੂਮ ‘ਚ ਤੇ ਇੱਕ ਦਾ ਟਾਇਲਟ ‘ਚ ਕੀਤਾ। ਅਧਿਕਾਰੀਆਂ ਅਨੁਸਾਰ ਮੋਰੇਲੋਸ ‘ਚ ਘੱਟੋਂ-ਘੱਟ ਪੰਜ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਰੋਹ ਸਰਗਰਮ ਹਨ, ਜਿਨ੍ਹਾਂ ਵਿੱਚ ਆਏ ਦਿਨ ਹਿੰਸਕ ਝੜਪਾਂ ਹੁੰਦੀਆਂ ਰਹਿੰਦੀਆਂ ਹਨ ।
Mexico bus station firing
ਮਾਮਲੇ ਦੀ ਜਾਂਚ ਕਰਨ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਅਜਿਹਾ ਲਗ ਰਿਹਾ ਹੈ ਕਿ ਹਮਲਾਵਰ ਵਿਸ਼ੇਸ਼ ਰੂਪ ਨਾਲ ਪੀੜਤਾਂ ਨੂੰ ਨਿਸ਼ਾਨਾ ਬਣਾ ਰਹੇ ਸਨ , ਉਹ ਟਰਮਿਨਲ ‘ਤੇ ਹਮਲੇ ਨੂੰ ਅੰਜ਼ਾਮ ਨਹੀਂ ਦੇ ਰਹੇ ਸਨ ।

ਧਿਆਨ ਯੋਗ ਹੈ ਕਿ ਸਰਕਾਰ ਨੇ ਨਸ਼ਾ ਤਸਕਰਾਂ ਨਾਲ ਨਿਪਟਣ ਲਈ 2006 ਵਿੱਚ ਫੌਜ ਦੀ ਨਿਯੁਕਤੀ ਕੀਤੀ ਸੀ ਪਰ ਇਸ ਤੋਂ ਬਾਅਦ ਵੀ ਮੈਕਸਿਕੋ ਵਿੱਚ ਹਿੰਸਾ ਦੀਆਂ ਘਟਨਾਵਾਂ ਹੋਰ ਵੱਧ ਗਈਆਂ। ਸਾਲ 2006 ਤੋਂ ਹੁਣ ਤੱਕ 2,50,000 ਤੋਂ ਜ਼ਿਆਦਾ ਲੋਕਾਂ ਦਾ ਕਤਲ ਹੋ ਚੁੱਕਿਆ ਹੈ ।

Share this Article
Leave a comment