ਨਵੀ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੀ ਈਂਧਨ ਬਚਾਉਣ ਦੀ ਅਪੀਲ ‘ਤੇ ਦਿੱਲੀ ਸਰਕਾਰ ਨੇ ਅੱਜ ਪਹਿਲਾ ‘ਮੈਟਰੋ ਮੰਡੇ’ ਸ਼ੁਰੂ ਕੀਤਾ ਹੈ। ਇਸ ਮੁਹਿੰਮ ਤਹਿਤ ਆਮ ਤੋਂ ਲੈ ਕੇ ਖ਼ਾਸ ਲੋਕਾਂ ਨੂੰ ਸੜਕੀ ਮਾਰਗ ਦੀ ਬਜਾਏ ਮੈਟਰੋ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਦਿੱਲੀ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਹਫ਼ਤੇ ਵਿੱਚ ਦੋ ਦਿਨ ‘ਵਰਕ ਫ੍ਰੌਮ ਹੋਮ’ ਅਤੇ ਹਰ ਸੋਮਵਾਰ ਨੂੰ ‘ਮੈਟਰੋ ਮੰਡੇ’ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਯਾਤਰੀਆਂ ਦੀ ਸਹੂਲਤ ਲਈ DMRC ਨੇ ਟ੍ਰੇਨਾਂ ਦੀ ਗਿਣਤੀ ਵਧਾ ਦਿੱਤੀ ਹੈ, ਨਾਲ ਹੀ ਗੇੜਿਆਂ ਵਿੱਚ ਵੀ ਵਾਧਾ ਕੀਤਾ ਗਿਆ ਹੈ।
ਪੀਐਮ ਮੋਦੀ ਦੀ ਦੇਸ਼ ਵਾਸੀਆਂ ਨੂੰ ਬਾਲਣ ਬਚਾਉਣ ਦੀ ਅਪੀਲ ‘ਤੇ ਦਿੱਲੀ ਵਿੱਚ ਅੱਜ ਪਹਿਲਾ ‘METRO MONDAY’ ਮਨਾਇਆ ਜਾ ਰਿਹਾ ਹੈ। ਯਾਤਰੀਆਂ ਦੀ ਵਧਦੀ ਭੀੜ ਨੂੰ ਦੇਖਦੇ ਹੋਏ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ 6 ਵਾਧੂ ਟ੍ਰੇਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਟ੍ਰੇਨਾਂ ਹਰ ਸੋਮਵਾਰ ਨੂੰ ਕੁੱਲ 24 ਵਾਧੂ ਗੇੜੇ ਲਗਾਉਣਗੀਆਂ। ਇਸ ਦੇ ਨਾਲ ਹੀ ਵਾਧੂ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਗਏ ਹਨ।
DMRC ਮੁਤਾਬਕ, ਅੱਜ ਯਾਨੀ ਕਿ 18 ਮਈ 2026 ਤੋਂ ਸ਼ੁਰੂ ਹੋਈ ਇਸ ਯੋਜਨਾ ਤਹਿਤ ਬਾਕੀ ਦਿਨਾਂ ਵਿੱਚ ਵੀ ਲੋੜ ਪੈਣ ‘ਤੇ ਵਾਧੂ ਟ੍ਰੇਨਾਂ ਚਲਾਈਆਂ ਜਾਣਗੀਆਂ। ਦਿੱਲੀ ਸਰਕਾਰ ਅਤੇ ਡੀਐਮਆਰਸੀ ਨੇ ਯਾਤਰੀਆਂ ਦੀ ਸਹੂਲਤ ਲਈ ਮੈਟਰੋ ਟ੍ਰੇਨਾਂ ਅਤੇ ਡੀਟੀਸੀ ਬੱਸਾਂ ਦੀ ਗਿਣਤੀ ਵਧਾ ਦਿੱਤੀ ਹੈ। DMRC ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਵਾਧੂ ਟ੍ਰੇਨਾਂ ਰਾਹੀਂ ਯਾਤਰੀਆਂ ਦੀ ਆਵਾਜਾਈ ਨੂੰ ਬਿਨਾਂ ਕਿਸੇ ਰੁਕਾਵਟ ਦੇ ਸੰਭਾਲਿਆ ਜਾ ਸਕੇਗਾ।
ਦਿੱਲੀ ਸਰਕਾਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਜਿੱਥੋਂ ਤੱਕ ਸੰਭਵ ਹੋ ਸਕੇ, ਮੈਟਰੋ ਦੀ ਵਰਤੋਂ ਕਰਨ। ਕਿਹਾ ਜਾ ਰਿਹਾ ਹੈ ਕਿ ਅੱਜ ਕਈ ਸਰਕਾਰੀ ਅਧਿਕਾਰੀ ਅਤੇ ਮੰਤਰੀ ਵੀ ਮੈਟਰੋ ਰਾਹੀਂ ਸਫ਼ਰ ਕਰ ਸਕਦੇ ਹਨ, ਜੋ ਆਮ ਲੋਕਾਂ ਲਈ ਇੱਕ ਮਿਸਾਲ ਬਣੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

