ਪੀਐੱਮ ਮੋਦੀ ਕੱਲ ਲਾਂਚ ਕਰਨਗੇ ‘ਟਰਾਂਸਪੈਰੇਂਟ ਟੈਕਸੇਸ਼ਨ-ਇਮਾਨਦਾਰਾਂ ਲਈ ਸਨਮਾਨ ਯੋਜਨਾ’

TeamGlobalPunjab
2 Min Read

ਨਵੀਂ ਦਿੱਲੀ : ਲੌਕਡਾਊਨ ਕਾਰਨ ਦੇਸ਼ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਲੜਖੜਾ ਗਈ ਹੈ। ਅਰਥਵਿਵਸਥਾ ਨੂੰ ਦਰੁਸਤ ਕਰਨ ਅਤੇ ਮੁੜ ਪਟੜੀ ‘ਤੇ ਲਿਆਉਣ ਲਈ ਸਰਕਾਰ ਵੱਲੋਂ ਕਾਫੀ ਯਤਨ ਕੀਤੇ ਜਾ ਰਹੇ ਹਨ।  ਇਸ ਵਿਚਕਾਰ ਕਰਦਾਤਾ ਸਰਕਾਰ ‘ਤੇ ਭਰੋਸਾ ਕਰਨ ਤੇ ਸਹੀ ਵਕਤ ‘ਤੇ ਟੈਕਸ ਜਮਾਂ ਕਰਾਉਣ ਇਸ ਲਈ ਮੋਦੀ ਸਰਕਾਰ ਵਲੋਂ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ। ਜਿਸ ਦੇ ਤਹਿਤ ਭਲਕੇ ਵੀਰਵਾਰ ਨੂੰ ਟਰਾਂਸਪੈਰੇਂਟ ਟੈਕਸੇਸ਼ਨ-ਇਮਾਨਦਾਰਾਂ ਲਈ ਸਨਮਾਨ ਯੋਜਨਾ ਸ਼ੁਰੂ ਹੋਵੇਗੀ।

ਇਸ ਯੋਜਨਾ ਦਾ ਆਰੰਭ ਪ੍ਰਧਾਨ ਮੰਤਰੀ ਮੋਦੀ ਖੁਦ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕਰਨਗੇ। ਇਸ ਵੀਡੀਓ ਕਾਨਫਰੰਸ ‘ਚ ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿੱਤ ਅਤੇ ਕਾਰਪੋਰੇਟ ਕਾਰਜ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਕਿ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੇ ਇਲਾਵਾ ਵੱਖ-ਵੱਖ ਵਣਜ ਮੰਡਲਾਂ, ਵਪਾਰ ਐਸੋਸੀਏਸ਼ਨਾਂ ਅਤੇ ਚਾਰਟਰਡ ਅਕਾਊਂਟੈਂਟ ਐਸੋਸੀਏਸ਼ਨਾਂ ਅਤੇ ਪ੍ਰਸਿੱਧ ਕਰਦਾਤਾ ਵੀ ਇਸ ਕਾਨਫਰੰਸ ‘ਚ ਸ਼ਾਮਲ ਹੋਣਗੇ।

ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ‘ਪਾਰਦਰਸ਼ੀ ਟੈਕਸ ਈਮਾਨਦਾਰ ਦਾ ਸਨਮਾਨ ਲਈ ਜੋ ਪਲੇਟਫਾਰਮ ਲਾਂਚ ਕਰਨਗੇ ਉਹ ਪ੍ਰਤੱਖ ਟੈਕਸ ਸੁਧਾਰਾਂ ਦੀ ਯਾਤਰਾਂ ਨੂੰ ਹੋਰ ਵੀ ਅੱਗੇ ਲਿਜਾਵੇਗਾ। ਇਸ ਤੋਂ ਇਲਾਵਾ ਵਿਭਾਗ ਨੇ ਕੋਰੋਨਾ ਕਾਲ ‘ਚ ਟੈਕਸਦਾਤਾਵਾਂ ਲਈ ਅਨੁਪਾਲਨ ਨੂੰ ਆਸਾਨ ਬਣਾਉਣ ਲਈ ਵੀ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ, ਜਿਨ੍ਹਾਂ ਤਹਿਤ ਰਿਟਰਨ ਦਾਖਲ ਕਰਨ ਦੀ ਮਿਤੀ ਵੀ ਅੱਗੇ ਵਧਾ ਦਿੱਤੀ ਗਈ ਹੈ ਅਤੇ ਤੇਜ਼ੀ ਨਾਲ ਰਿਫੰਡ ਜਾਰੀ ਕੀਤੇ ਗਏ ਹਨ।

Share this Article
Leave a comment