ਪੰਜਾਬੀ ਪਰਿਵਾਰ ਦੇ ਕਤਲ ਮਾਮਲੇ ‘ਚ ਪੁਲਿਸ ਵਲੋਂ ਦੋਸ਼ ਆਇਦ, ਇੱਕ ਹੋਰ ਗ੍ਰਿਫਤਾਰ

Prabhjot Kaur
2 Min Read

ਸੈਨ ਫਰਾਂਸਿਸਕੋ: ਅਮਰੀਕਾ ਦੇ ਕੈਲਫੋਰਨੀਆ ਸੂਬੇ ‘ਚ ਪੰਜਾਬੀ ਪਰਿਵਾਰ ਦੇ ਚਾਰ ਜੀਆਂ ਦੇ ਕਤਲ ਮਾਮਲੇ ‘ਚ ਕਾਰਵਾਈ ਕਰਦਿਆਂ ਪੁਲਿਸ ਨੇ ਜੀਸਸ ਮੈਨੁਅਲ ਸਲਗਾਡੋ ਵਿਰੁੱਧ ਕਤਲ ਅਤੇ ਅਗਵਾ ਦੇ ਚਾਰ-ਚਾਰ ਦੋਸ਼ ਆਇਦ ਕਰ ਦਿੱਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਸਲਗਾਡੋ ਦੇ ਭਰਾ ਅਲਬਰਟੋ ਸਲਗਾਡੋ ਨੂੰ ਵੀ  ਗ੍ਰਿਫਤਾਰ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਜੀਸਸ ਸਲਗਾਡੋ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਸਲਗਾਡੋ ਨੂੰ ਆਪਣੇ ਬਚਾਅ ਲਈ ਵਕੀਲ ਵੀ ਮਿਲ ਗਿਆ ਹੈ ਜਿਸ ਦੀ ਪਛਾਣ ਫਿਲਹਾਲ ਗੁਪਤ ਰੱਖੀ ਗਈ ਹੈ।

ਇਸ ਸਵਾਲ ਦਾ ਜਵਾਬ ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਅੱਠ ਮਹੀਨੇ ਦੀ ਬੱਚੀ ਆਰੂਹੀ, ਉਸ ਦੇ ਮਾਪਿਆਂ ਜਸਲੀਨ ਕੌਰ ਅਤੇ ਜਸਦੀਪ ਸਿੰਘ ਅਤੇ ਤਾਏ ਅਮਨਦੀਪ ਸਿੰਘ ਦੇ ਕਤਲ ਕਿਉਂ ਕੀਤਾ ਗਿਆ। ਜਸਦੀਪ ਸਿੰਘ ਅਤੇ ਅਮਨਦੀਪ ਸਿੰਘ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਖੁਦ ਸਲਗਾਡੋ ਨੂੰ ਬਾਹਰੋਂ ਬੁਲਾ ਕੇ ਲਿਆਉਂਦਾ ਹੈ ਅਤੇ ਇਸ ਤੋਂ ਬਾਅਦ ਸਲਗਾਡੋ ਬੰਦੂਕ ਦੀ ਨੋਕ ‘ਤੇ ਜਸਦੀਪ ਅਤੇ ਅਮਨਦੀਪ ਦੇ ਹੱਥ ਬੰਨ੍ਹ ਕੇ ਬਾਹਰ ਲੈ ਜਾਂਦਾ ਹੈ। ਜਸਦੀਪ ਅਤੇ ਅਮਨਦੀਪ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਲਗਾਡੋ ਨੌਕਰੀ ਤੋਂ ਕੱਢੇ ਜਾਣ ਤੋਂ ਗੁੱਸੇ ਸੀ ਜੋ ਉਨ੍ਹਾਂ ਦੀ ਟ੍ਰਾਂਸਪੋਰਟ ਕੰਪਨੀ ਵਿੱਚ ਕੰਮ ਕਰਦਾ ਸੀ।

ਉੱਥੇ ਹੀ ਮਰਸੇਡ ਕਾਊਂਟੀ ਦੇ ਸ਼ੈਰਿਫ਼ ਨੇ ਕਿਹਾ ਕਿ ਇਸ ਮਾਮਲੇ ਨਾਲ ਸਬੰਧਤ ਪੂਰੀ ਜਾਣਕਾਰੀ ਜਨਤਕ ਕਰਨ ਦਾ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਮੀਡੀਆ ਰਿਪੋਰਟਾਂ ਮੁਤਾਬਕ ਸਲਗਾਡੋ ਦਾ ਪਰਿਵਾਰ ਕਿਸੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment