ਨਿਊਜ਼ ਡੈਸਕ : ਬਿਜਲੀ ਦੀ ਵਰਤੋਂ ਨੂੰ ਲੈ ਕੇ ਜਰਨਲ ਨੇਚਰ ਸਸਟੇਨਬਿਲਟੀ ‘ਚ ਪ੍ਰਕਾਸ਼ਿਤ ਕੀਤੇ ਗਏ ਅਧਿਐਨ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਹਾਲ ਹੀ ‘ਚ ਹੋਏ ਤਾਜ਼ਾ ਅਧਿਐਨ ‘ਚ ਇਹ ਤੱਥ ਸਾਹਮਣੇ ਆਏ ਹਨ ਕਿ ਭਾਰਤ ‘ਚ ਪੁਰਸ ਔਰਤਾਂ ਤੋਂ ਜ਼ਿਆਦਾ ਬਿਜਲੀ ਦੀ ਵਰਤੋਂ ਕਰਦੇ ਹਨ।
ਭਾਰਤੀ ਘਰਾਂ ‘ਚ ਬਿਜਲੀ ਪਹੁੰਚਣ ਦਾ ਵੱਧ ਫਾਇਦਾ ਪੁਰਸ਼ਾਂ ਨੂੰ ਹੋਇਆ ਹੈ। ਹੁਣ ਤੱਕ ਮੰਨਿਆ ਜਾਂਦਾ ਸੀ ਕਿ ਵਿਕਾਸਸ਼ੀਲ ਦੇਸ਼ਾਂ ‘ਚ ਬਿਜਲੀ ਪਹੁੰਚਣ ਨਾਲ ਔਰਤਾਂ ਦੇ ਕੰਮ ਜਿਵੇ ਖਾਣਾ ਪਕਾਉਣ ਤੇ ਔਰਤਾਂ ਦੇ ਹੋਰ ਘਰੇਲੂ ਕੰਮਾਂ ਨੂੰ ਕਰਨ ‘ਚ ਘੱਟ ਸਮਾਂ ਤੇ ਘੱਟ ਮਿਹਨਤ ਕਰਨੀ ਪੈਂਦੀ ਸੀ।
ਅਮਰੀਕਾ ਦੀ ਕਾਰਕੇਨੀ ਮੇਲਨ ਯੂਨੀਵਰਸਿਟੀ ਤੇ ਕਈ ਹੋਰ ਖੋਜ ਸੰਸਥਾਵਾਂ ਵੱਲੋਂ ਭਾਰਤ ਦੇ 7 ਵੱਡੇ ਰਾਜਾਂ ‘ਚ ਬਿਜਲੀ ਦੀ ਵਰਤੋਂ ਨੂੰ ਲੈ ਕੇ ਅਧਿਐਨ ਕੀਤਾ ਗਿਆ। ਇਹ 7 ਰਾਜ ਗੁਜਰਾਤ, ਮੱਧ-ਪ੍ਰਦੇਸ਼, ਬਿਹਾਰ, ਝਾਰਖੰਡ, ਉੜੀਸਾ, ਯੂਪੀ ਤੇ ਪੱਛਮੀ ਬੰਗਾਲ ਸਨ।
ਪਹਿਲੇ ਭਾਗ ‘ਚ ਉਨ੍ਹਾਂ 30 ਮਹਿਲਾਵਾਂ ਦਾ ਇੰਟਰਵਿਊ ਲਿਆ ਗਿਆ ਜਿਨ੍ਹਾਂ ਦੇ ਘਰ ਬਿਜਲੀ ਪੂਰੀ ਮਾਤਰਾ ‘ਚ ਸੀ। ਅਧਿਐਨ ‘ਚ ਪਤਾ ਚੱਲਿਆ ਕਿ ਪੁਰਸ਼ ਔਰਤਾਂ ਦੇ ਮੁਕਾਬਲੇ ਜ਼ਿਆਦਾ ਟੀਵੀ ਤੇ ਪੱਖੇ ਦੀ ਵਰਤੋਂ ਕਰਦੇ ਹਨ। ਕਈ ਘਰਾਂ ‘ਚ ਤਾਂ ਔਰਤਾਂ ਵੱਲੋਂ ਘਰੇਲੂ ਕੰਮਾਂ ਲਈ ਵਰਤੀ ਜਾਂਦੀ ਰਸੋਈ ‘ਚ ਬੱਲਬ ਵੀ ਨਹੀਂ ਲੱਗੇ ਹੋਏ ਸਨ।
ਪਰ ਪੌਲੀਨਾ ਜਰਮਿਲੋ ਅਨੁਸਾਰ ਪਰਿਵਾਰਾਂ ‘ਚ ਬਿਜਲੀ ਦੀ ਵਰਤੋਂ ਸਬੰਧੀ ਸੰਤੁਲਨ ਬਰਾਬਰ ਨਹੀਂ ਹੈ। ਅਧਿਐਨ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੁਰਸ਼ਾਂ ਵੱਲੋਂ ਬਿਜਲੀ ਦੇ ਵੱਡੇ ਉਪਕਰਣਾਂ ਦੇ ਨਾਲ-ਨਾਲ ਛੋਟੇ ਦਰਜੇ ਦੇ ਉਪਕਰਣਾਂ ਦੀ ਵੀ ਔਰਤਾਂ ਤੋਂ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ।