ਨਿਊਜ਼ ਡੈਸਕ: ਅਯੁੱਧਿਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ‘ਚ ਲੋਕ ਦੋ ਸਾਧੂਆਂ ਨੂੰ ਗਾਲਾਂ ਖੱਢਦੇ ਤੇ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ। ਦੋ ਮਿੰਟ ਪੰਜ ਸੈਕਿੰਡ ਦੇ ਇਸ ਵੀਡੀਓ ਨੇ ਨਵੀਂ ਬਹਿਸ ਸ਼ੁਰੂ ਕਰ ਦਿੱਤੀ ਹੈ।
ਇਹ ਵੀਡੀਓ ਅਯੁੱਧਿਆ ਦੇ ਕੈਂਟ ਥਾਣਾ ਖੇਤਰ ‘ਚ ਸਥਿਤ ਗੁਪਤਰ ਘਾਟ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਬੁਲਟ ਸਵਾਰ ਦੋ ਨੌਜਵਾਨ ਸਾਧੂਆਂ ਨੂੰ ਲੈ ਕੇ ਲੋਕਾਂ ਦਾ ਗੁੱਸਾ ਭੜਕ ਉੱਠਿਆ।
ਘਟਨਾ ਅਨੁਸਾਰ ਇਨ੍ਹਾਂ ਸਾਧੂਆਂ ‘ਤੇ ਇੱਕ ਔਰਤ ਨਾਲ ਕਥਿਤ ਤੌਰ ‘ਤੇ ਛੇੜਛਾੜ ਕਰਨ ਦਾ ਦੋਸ਼ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਗੁੱਸੇ ‘ਚ ਆਏ ਨੌਜਵਾਨ ਇਨ੍ਹਾਂ ਸਾਧੂਆਂ ਨੂੰ ਕੁੱਟ ਰਹੇ ਹਨ। ਇਸ ਦੌਰਾਨ ਦੋਵੇਂ ਨੌਜਵਾਨ ਸਾਧੂਆਂ ਨੂੰ ਗਾਲ੍ਹਾਂ ਕੱਢਦੇ ਵੀ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਵਧਦੀ ਭੀੜ ਨੂੰ ਦੇਖ ਕੇ ਇਹ ਸਾਧੂ ਉੱਥੋਂ ਭੱਜ ਜਾਂਦੇ ਹਨ।
ਘਟਨਾ ਦਾ ਵੀਡੀਓ ਵਾਇਰਲ
ਵੀਡੀਓ ਵਿੱਚ ਨੌਜਵਾਨਾਂ ਦੀਆਂ ਆਵਾਜ਼ਾਂ ਸੁਣੀਆਂ ਜਾ ਸਕਦੀਆਂ ਹਨ, ਜਿਸ ਵਿੱਚ ਉਹ ਇੱਕ ਲੜਕੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਲਾਉਂਦਿਆਂ ਸਾਧੂਆਂ ਦੀ ਕੁੱਟਮਾਰ ਕਰ ਰਹੇ ਹਨ। ਝਗੜੇ ਦੇ ਦੌਰਾਨ, ਇੱਕ ਮੱਧ-ਉਮਰ ਦੇ ਭਿਕਸ਼ੂ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਹਿੰਸਾ ਨੂੰ ਰੋਕਣ ਵਿੱਚ ਅਸਮਰੱਥ ਰਿਹਾ। ਲੋਕ ਇਕੱਠੇ ਹੋਣ ‘ਤੇ ਦੋਵੇਂ ਬੁਲੇਟ ਸਵਾਰ ਸਾਧੂ ਉਥੋਂ ਭੱਜ ਜਾਂਦੇ ਹਨ।
ਵੀਡੀਓ:
अयोध्या में 2 साधुओं ने लड़की के साथ की छेड़छाड़ तो हुई सरेआम धुनाई, साधुओं ने बाद में छेड़छाड़ का विरोध करने वाले युवक की भी पिटाई की, लड़की के साथ छेड़छाड़ करने के बाद बाइक पर भागे साधू! pic.twitter.com/J033Hyh0ND
— Zakir Ali Tyagi (@ZakirAliTyagi) October 23, 2024
ਇਹ ਘਟਨਾ ਕਦੋਂ ਦੀ ਹੈ, ਇਸ ਦੀ ਜਾਣਕਾਰੀ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮਾਮਲਾ ਗੰਭੀਰ ਹੈ ਅਤੇ ਪੂਰੇ ਘਟਨਾਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।