ਟੋਰਾਂਟੋ: ਬ੍ਰੀਟਿਸ਼ ਸ਼ਾਹੀ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਦੂਰ ਹੋਣ ਦਾ ਐਲਾਨ ਕਰਨ ਤੋਂ ਬਾਅਦ ਰਾਜਕੁਮਾਰ ਹੈਰੀ ਦੀ ਪਤਨੀ ਮੇਘਨ ਮਾਰਕੇਲ ਕੈਨੇਡਾ ਪਰਤ ਗਈ ਹਨ ਉਨ੍ਹਾਂ ਨੇ ਬ੍ਰੀਟੇਨ ਛੱਡ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਬੁਲਾਰੇ ਨੇ ਦਿੱਤੀ। ਉਨ੍ਹਾਂ ਨੇ ਕਿਹਾ, ‘ਮੈਂ ਪੁਸ਼ਟੀ ਕਰ ਸਕਦੀ ਹਾਂ ਕਿ ਡਚੈਸ ਆਫ ਸਸੈਕਸ ਮੇਘਨ ਮਰਕੇਲ ਕੈਨੇਡਾ ਵਿੱਚ ਹਨ।’ ਮੇਘਨ ਦੀ ਸਪੋਕਸਪਰਸਨ ਨੇ ਇਹ ਜਾਣਕਾਰੀ ਉਨ੍ਹਾਂ ਨੇ ਡੇਲੀ ਮੇਲ ਦੀ ਰਿਪੋਰਟ ਤੋਂ ਬਾਅਦ ਦਿੱਤੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਬੇਟੇ ਆਰਚੀ ਨੂੰ ਮਿਲਣ ਲਈ ਮੇਘਨ ਕੈਨੇਡਾ ਵਾਪਸ ਪਰਤ ਗਈ ਹਨ। ਆਰਚੀ ਆਪਣੀ ਨਾਨੀ ਦੇ ਨਾਲ ਕੈਨੇਡਾ ਵਿੱਚ ਰਹਿੰਦੇ ਹਨ।
ਦੱਸ ਦਈਏ ਕਿ ਪ੍ਰਿੰਸ ਹੈਰੀ ਨੇ ਰਾਜਸ਼ਾਹੀ ਪਰਿਵਾਰ ਵਿੱਚ ਆਪਣਾ ਉੱਚ ਅਹੁਦਾ ਤਿਆਗ ਕੇ ਆਰਥਿਕ ਰੂਪ ਨਾਲ ਆਜ਼ਾਦ ਹੋਕੇ ਕੰਮ ਕਰਨ ਦਾ ਐਲਾਨ ਕੀਤਾ ਸੀ।
ਹਾਲਾਂਕਿ ਸ਼ਾਹੀ ਪਰਿਵਾਰ ਨੇ ਕਿਹਾ ਹੈ ਕਿ ਹਾਲੇ ਉਹ ਪ੍ਰਿੰਸ ਹੈਰੀ ਦੇ ਸੰਪਰਕ ਵਿੱਚ ਹਨ ਤੇ ਇਸ ਮੁੱਦੇ ‘ਤੇ ਗੱਲਬਾਤ ਕਰ ਰਹੇ ਹਨ। ਦੱਸ ਦੇਈਏ ਕਿ ਪ੍ਰਿੰਸ ਨੇ ਇਹ ਫੈਸਲਾ ਸ਼ਾਹੀ ਪਰਿਵਾਰ ਵਿੱਚ ਉਪਜੇ ਮੱਤਭੇਦਾਂ ਦੇ ਚਲਦੇ ਲਿਆ ਸੀ ਜਿਸ ਨੂੰ ਜਨਤਕ ਤੌਰ ‘ਤੇ ਉਹ ਪਹਿਲਾਂ ਪਹਿਲਾਂ ਹੀ ਸਵੀਕਾਰ ਕਰ ਚੁੱਕੇ ਸਨ।