ਕੋਰੋਨਾ ਨੇ ਰੋਕਿਆ ਕੈਪਟਨ ਦਾ ਰੋਜ਼ਗਾਰ ਮੇਲਾ ?

TeamGlobalPunjab
1 Min Read

ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ 7 ਵਾਂ ਰਾਜ ਪੱਧਰੀ ਮੈਗਾ ਜਾਬ ਮੇਲਾ ਜੋ ਕਿ 22 ਅਪ੍ਰੈਲ ਤੋਂ 30 ਅਪ੍ਰੈਲ ਤੱਕ ਲਗਾਇਆ ਜਾ ਰਿਹਾ ਸੀ, ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅਗਲੇ 45 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਵਧੀਕ ਡਿਪਟੀ ਕਮਿਸ਼ਨਰ ਵਿਕਾਸ  ਐਸ.ਪੀ ਆਂਗਰਾ , ਜੋ ਕਿ ਜਿਲ੍ਹਾ ਰੁਜਗਾਰ ਤੇ ਕਾਰੋਬਾਰ ਬਿਊਰੋ ਦੇ ਸੀ.ਈ.ਓ. ਵੀ ਹਨ, ਨੇ ਦੱਸਿਆ ਕਿ ਮੇਲੇ ਦੀਆਂ ਅਗਲੀਆਂ ਮਿਤੀਆਂ , ਸਮਾਂ ਤੇ ਸਥਾਨ ਬਾਰੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਸੂਚਿਤ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਪ੍ਰਾਰਥੀਆਂ ਨੂੰ ਵਿਭਾਗ ਵਲੋਂ ਫੋਨ ਰਾਹੀਂ ਮੇਲੇ ਵਿਚ ਭਾਗ ਲੈਣ ਲਈ ਕਿਹਾ ਗਿਆ ਸੀ ਅਤੇ ਜਿਨ੍ਹਾਂ ਸੰਸਥਾਵਾਂ ਵਿਖੇ ਜਾਬ ਮੇਲਿਆਂ ਨੂੰ ਕਰਵਾਇਆ ਜਾਣਾ ਸੀ, ਨੂੰ ਨਵੀਆਂ ਮਿਤੀਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੋ ਨਿਯੋਜਕ ਵਰਚੁਅਲ ਤਰੀਕੇ ਰਾਹੀਂ ਪਲੇਸਮੈਂਟ ਕਰ ਰਹੇ ਹਨ ਉਹ ਆਪਣੀ ਕਾਰਵਾਈ ਜਾਰੀ ਰੱਖਣਗੇ।

Share this Article
Leave a comment