ਦਿੱਲੀ ਪੁਲਿਸ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿਚਾਲੇ ਬੈਠਕ, ਰੂਟ ਮੈਪ ‘ਤੇ ਫਸੇ ਸਿੰਙ

TeamGlobalPunjab
2 Min Read

ਨਵੀਂ ਦਿੱਲੀ : 26 ਜਨਵਰੀ ਨੂੰ ਦਿੱਲੀ ਵਿੱਚ ਕਿਸਾਨ ਟਰੈਕਟਰ ਪਰੇਡ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਵੱਲੋਂ ਦਿੱਤੇ ਰੂਟ ਮੈਪ ‘ਤੇ ਇਤਰਾਜ਼ ਜਤਾਇਆ ਹੈ। ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਦੇ ਨਾਲ ਮੀਟਿੰਗ ਕੀਤੀ ਹੈ। ਇਸ ਮੀਟਿੰਗ ਵਿੱਚੋਂ ਕੋਈ ਵੀ ਸਿੱਟਾ ਨਹੀਂ ਨਿਕਲਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪਨੂੰ ਅਤੇ ਜਨਰਲ ਸਕੱਤਰ ਸਵਰਣ ਸਿੰਘ ਪੰਧੇਰ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਨੂੰ ਸਾਫ਼ ਕਹਿ ਿਦੱਤਾ ਹੈ ਕਿ ਸਾਡੀ ਜਥੇਬੰਦੀ ਆਉਟਰ ਰਿੰਗ ਰੋਡ ‘ਤੋਂ ਹੀ ਆਪਣਾ ਮਾਰਚ ਸ਼ੁਰੂ ਕਰੇਗੀ।

ਇਸ ਦੌਰਾਨ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ਵਿੱਚ ਦਿੱਲੀ ਪੁਲਿਸ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਨੂੰ ਆਉਟਰ ਰਿੰਗ ਰੋਡ ‘ਤੇ ਮਾਰਚ ਕੱਢਣ ਦੀ ਮੰਗ ਕੀਤੀ ਪਰ ਪੁਲਿਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਅਸੀਂ ਰੂਟ ਮੈਪ ਕਿਸਾਨ ਜਥੇਬੰਦੀਆਂ ਨਾਲ ਤੈਅ ਕਰਕੇ ਹੀ ਜਾਰੀ ਕੀਤੇ ਹਨ। ਤਾਂ ਇਸ ਦੌਰਾਨ ਸਤਨਾਮ ਸਿੰਘ ਪਨੂੰ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਅਤੇ ਕਿਸਾਨ ਸੰਯੁਕਤ ਮੋਰਚਾ ਵਿਚਾਲੇ ਹੁਣ ਤੱਕ ਹੋਈ ਕਿਸੇ ਵੀ ਮੀਟਿੰਗ ਦਾ ਹਿੱਸਾ ਨਹੀਂ ਬਣੇ। ਸਾਡੀ ਜਥੇਬੰਦੀ ਤੋਂ ਕਿਸੇ ਤਰ੍ਹਾ ਦੀ ਸਹਿਮਤੀ ਨਹੀਂ ਲਈ ਗਈ ਅਤੇ ਨਾ ਹੀ ਸਾਨੂੰ ਦਿੱਲੀ ਪੁਲਿਸ ਨੇ ਰੂਟ ਬਾਰੇ ਜਾਣਕਾਰੀ ਦਿੱਤੀ। ਇਸ ਲਈ ਅਸੀਂ ਜੋ ਪਹਿਲਾਂ ਤੈਅ ਕੀਤਾ ਹੋਇਆ ਪ੍ਰੋਗਰਾਮ ਉਸੇ ‘ਤੇ ਹੀ ਆਪਣਾ ਟਰੈਕਟਰ ਮਾਰਚ ਕੱਢਾਗੇ।

Share this Article
Leave a comment