ਵਾਸ਼ਿੰਗਟਨ:– ਸੈਨੇਟ ਵੱਲੋਂ ਦੂਸਰੀ ਵਾਰ ਮਹਾਦੋਸ਼ ਤੋਂ ਬਰੀ ਕੀਤੇ ਜਾਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੀਤੇ ਮੰਗਲਵਾਰ ਨੂੰ ਰਿਪਬਲਿਕਨ ਪਾਰਟੀ ਦੇ ਸੀਨੀਅਰ ਨੇਤਾ ਮਿਕ ਮੈਕੋਨਲ ‘ਤੇ ਨਿੱਜੀ ਹਮਲਾ ਕੀਤਾ। ਟਰੰਪ ਨੇ ਮੈਕੋਨਲ ਨੂੰ ਸਖ਼ਤ, ਜਿੱਦੀ ਤੇ ਰੁੱਖੇ ਸੁਭਾਅ ਵਾਲਾ ਸਿਆਸੀ ਵਿਅਕਤੀ ਦੱਸਿਆ।
ਦੱਸਣਯੋਗ ਹੈ ਕਿ ਕੀ ਸਾਲਾਂ ਤਕ ਸੈਨੇਟ ‘ਚ ਪਾਰਟੀ ਦੀ ਅਗਵਾਈ ਕਰਨ ਵਾਲੇ ਮੈਕੋਨਲ ਨੇ ਪਿਛਲੇ ਹਫ਼ਤੇ ਮਹਾਦੋਸ਼ ਦੇ ਮੁਕੱਦਮੇ ਦੌਰਾਨ ਟਰੰਪ ਨੂੰ ਬਰੀ ਕੀਤੇ ਜਾਣ ਦੇ ਪੱਖ ‘ਚ ਵੋਟਿੰਗ ਕੀਤੀ ਸੀ। ਮੈਕੋਨਲ ਅਮਰੀਕੀ ਸੰਸਦ ‘ਤੇ ਹੋਏ ਹਮਲੇ ਲਈ ਉਨ੍ਹਾਂ ਨੂੰ ਨੈਤਿਕ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ ਸੀ। ਟਰੰਪ ਤੇ ਮੈਕੋਨਲ ਰਿਪਬਲਿਕਨ ਪਾਰਟੀ ਦੇ ਦੋ ਸਭ ਤੋਂ ਵੱਡੇ ਰਾਜਨੇਤਾ ਹਨ। ਟਰੰਪ ਦੇ ਬਤੌਰ ਰਾਸ਼ਟਰਪਤੀ ਚਾਰ ਸਾਲ ਦੇ ਕਾਰਜਕਾਲ ਦੌਰਾਨ ਦੋਵਾਂ ਨੇਤਾਵਾਂ ਦੇ ਸਬੰਧ ਬਹੁਤ ਚੰਗੇ ਰਹੇ ਪਰ ਤਿੰਨ ਨਵੰਬਰ ਦੀਆਂ ਚੋਣਾਂ ਤੋਂ ਬਾਅਦ ਹਾਲਾਤ ਪੂਰੀ ਤਰ੍ਹਾਂ ਬਦਲ ਗਏ।
ਇਸਤੋਂ ਇਲਾਵਾ ਟਰੰਪ ਨੇ ਕਿਹਾ ਕਿ ਜੇ ਰਿਪਬਲਿਕਨ ਸੈਨੇਟਰ ਮੈਕੋਨਲ ਨਾਲ ਰਹਿੰਦੇ ਹਨ ਤਾਂ ਉਹ ਮੁੜ ਤੋਂ ਜਿੱਤ ਨਹੀਂ ਸਕਣਗੇ। ਮੈਕੋਨਲ ਦੀਆਂ ਕਮੀਆਂ ਕਰਕੇ ਹੀ ਸੈਨੇਟ ‘ਚ ਪਾਰਟੀ ਕਮਜ਼ੋਰ ਪਈ ਹੈ।