ਮੈਕਸੀਕੋ : ਅਮਰੀਕਾ ਦੇ ਮੈਕਸੀਕੋ ਦੇ ਮੈਕਸੀਕਨ ਸਿਟੀ ਹਾਲ ‘ਚ ਗੋਲੀਬਾਰੀ ਦੀ ਭਿਆਨਕ ਘਟਨਾ ਵਾਪਰੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਹਮਲੇ ‘ਚ 18 ਲੋਕਾਂ ਸਣੇ ਮੈਕਸੀਕੋ ਸਿਟੀ ਦੇ ਮੇਅਰ ਦੀ ਵੀ ਮੌਤ ਹੋ ਗਈ ਹੈ।
ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦੂਕਧਾਰੀ ਨੇ ਦੱਖਣ-ਪੱਛਮੀ ਮੈਕਸੀਕੋ ਦੇ ਸੈਨ ਮਿਗੁਏਲ ਵਿੱਚ ਸਿਟੀ ਹਾਲ ਅਤੇ ਨੇੜਲੇ ਘਰ ‘ਤੇ ਗੋਲੀਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ।
ਘਟਨਾ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਸ ‘ਚ ਸਿਟੀ ਹਾਲ ਦੀਆਂ ਕੰਧਾਂ ‘ਤੇ ਸੈਂਕੜੇ ਗੋਲੀਆਂ ਦੇ ਨਿਸ਼ਾਨ ਤੇ ਹਾਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟੇ ਹੋਏ ਨਜ਼ਰ ਆ ਰਹੇ ਹਨ।
ਰਿਪੋਰਟਾਂ ਮੁਤਾਬਕ ਮੈਕਸੀਕਨ ਸਿਟੀ ਹਾਲ ‘ਚ ਇਕ ਸਮਾਗਮ ਚੱਲ ਰਿਹਾ ਸੀ, ਜਿਸ ਦੌਰਾਨ ਇਕ ਅਣਪਛਾਤਾ ਵਿਅਕਤੀ ਹਾਲ ‘ਚ ਦਾਖਲ ਹੋਇਆ ਅਤੇ ਕੁਝ ਸਕਿੰਟਾਂ ਲਈ ਇੰਤਜ਼ਾਰ ਕੀਤਾ ਅਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਮੇਅਰ ਤੋਂ ਇਲਾਵਾ ਉਨ੍ਹਾਂ ਦੇ ਪਿਤਾ, ਸਾਬਕਾ ਮੇਅਰ ਅਤੇ ਮਿਊਂਸੀਪਲ ਪੁਲਿਸ ਦੇ ਅਧਿਕਾਰੀ ਵੀ ਮਾਰੇ ਗਏ ਸਨ। ਇਸ ਦੇ ਨਾਲ ਹੀ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਤਣਾਅ ਦਾ ਮਾਹੌਲ ਬਣ ਗਿਆ ਹੈ।
Mexico Firing- Gunmen open fire at San Miguel Totolapan City Hall in southwest #Mexico, killing at least 10 people, including mayor of San Miguel #Totolapan city.#Shooting #Mayor pic.twitter.com/45G6cWqjes
— Chaudhary Parvez (@ChaudharyParvez) October 6, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.