ਜਲੰਧਰ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਇਸ ਵਾਰ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ 15 ਜਨਵਰੀ ਨੂੰ ਜਨਮ ਦਿਨ ਮੌਕੇ ਕੋਈ ਵੱਡੇ ਜਸ਼ਨ ਨਹੀਂ ਮਨਾਵਾਂਗੇ, ਬਲਕਿ ਮਾਇਆਵਤੀ ਦਾ ਜਨਮ ਦਿਨ ਕਿਸਾਨ ਮਜ਼ਦੂਰ ਅੰਦੋਲਨ ਨੂੰ ਸਮਰਪਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਵਿਧਾਨ ਸਭਾ ਹਲਕਿਆਂ ਦੀ ਚਾਰ ਘੰਟੇ ਤੋਂ ਵੱਧ ਚੱਲੀ ਮੀਟਿੰਗ ਦੌਰਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ’ਚ ਨਗਰ ਕੌਂਸਲ ਦੀਆਂ ਚੋਣਾਂ ਇਕੱਲਿਆਂ ਹੀ ਆਪਣੇ ਚੋਣ ਨਿਸ਼ਾਨ ’ਤੇ ਲੜੇਗੀ।
ਸ੍ਰੀ ਗੜ੍ਹੀ ਨੇ ਕਿਹਾ ਕਿ ਕੁਮਾਰੀ ਮਾਇਆਵਤੀ ਦੇ ਜਨਮ ਦਿਨ ’ਤੇ ਲੋੜਵੰਦਾਂ ਨੂੰ ਕੰਬਲ-ਕੱਪੜੇ, ਕਿਤਾਬਾਂ-ਕਾਪੀਆਂ, ਦਵਾਈਆਂ, ਫੀਸਾਂ ਆਦਿ ਵੰਡੀਆਂ ਜਾਣਗੀਆਂ ਤੇ ਜਨਮ ਦਿਨ ਨੂੰ ਜਨ-ਕਲਿਆਣਕਾਰੀ ਦਿਨ ਦੇ ਰੂਪ ’ਚ ਮਨਾਇਆ ਜਾਵੇਗਾ।