ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹਾਂ ਦਾ ਰਾਜ ਭਾਗ

TeamGlobalPunjab
5 Min Read

ਚੰਡੀਗੜ੍ਹ: ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਗੁਜਰਾਂਵਾਲਾ (ਹੁਣ ਪਾਕਿਸਤਾਨ) ਵਿੱਚ ਹੋਇਆ। ਬਚਪਨ ਵਿੱਚ ਉਸਦੀ ਇੱਕ ਅੱਖ ਚੇਚਕ ਦੀ ਬਿਮਾਰੀ ਹੋਣ ਨਾਲ ਬੈਠ ਗਈ।

ਇਸ ਵੇਲੇ ਪੰਜਾਬ ਦਾ ਚੋਖਾ ਸਾਰਾ ਇਲਾਕਾ ਸਿੱਖ ਮਿਸਲਾਂ ਕੋਲ਼ ਸੀ ਤੇ ਇਹ ਸਿੱਖ ਮਿਸਲਾਂ ਸਰਬੱਤ ਖ਼ਾਲਸਾ ਦੇ ਥੱਲੇ ਸਨ। ਇਨ੍ਹਾਂ ਮਿਸਲਾਂ ਨੇ ਆਪਣੇ ਆਪਣੇ ਇਲਾਕੇ ਵੰਡੇ ਹੋਏ ਸਨ।

ਰਣਜੀਤ ਸਿੰਘ ਦਾ ਪਿਤਾ ਮਹਾਂ ਸਿੰਘ ਸ਼ੁਕਰਚਾਕੀਆ ਮਿਸਲ ਦਾ ਸਰਦਾਰ ਸੀ ਤੇ ਚੜ੍ਹਦੇ ਪੰਜਾਬ ‘ਚ ਉਸ ਦੇ ਰਾਜ ਵਿੱਚ ਗੁਜਰਾਂਵਾਲਾ ਦੇ ਆਲੇ ਦੁਆਲੇ ਦੇ ਥਾਂ ਉਸ ਦੇ ਕੋਲ਼ ਸਨ।
1785 ‘ਚ ਰਣਜੀਤ ਸਿੰਘ ਦੀ ਮੰਗਣੀ ਘਨੱਈਆ ਮਿਸਲ ਦੇ ਸਰਦਾਰ ਗੁਰਬਖ਼ਸ਼ ਸਿੰਘ ਤੇ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਕਰ ਨਾਲ ਕਰ ਦਿੱਤੀ ਗਈ। ਰਣਜੀਤ ਸਿੰਘ 12 ਵਰਿਆਂ ਦਾ ਸੀ ਜਦੋਂ ਉਸਦੇ ਪਿਤਾ ਗੁਜ਼ਰ ਗਏ।

ਉਧਰ ਘਨੱਈਆ ਮਿਸਲ ਦੀ ਮੋਢੀ ਵਿਧਵਾ ਸਰਦਾਰਨੀ ਸਦਾ ਕੌਰ ਬਣ ਚੁੱਕੀ ਸੀ। ਸਦਾ ਕੌਰ ਦੀ ਨਿਗਰਾਨੀ ਅਤੇ ਪ੍ਰਭਾਵ ਹੇਠ ਉਹ ਆਪਣੀ ਮਿਸਲ ਦਾ ਸਰਦਾਰ ਬਣ ਗਿਆ। ਕਈ ਸਾਲ ਤਕ ਉਹ ਸਦਾ ਕੌਰ (ਜੋ ਕਿ ਕੂਟਨੀਤੀ ਨਾਲ ਕੰਮ ਲੈਣ ਵਾਲੀ ਇਸਤਰੀ ਸੀ) ਦੇ ਪ੍ਰਭਾਵ ਹੇਠ ਰਿਹਾ ਅਤੇ 16 ਸਾਲ ਦਾ ਹੋ ਕੇ ਉਸਨੇ ਆਪਣੀ ਮਿਸਲ ਦਾ ਕੰਮ ਕਾਜ ਪੂਰੀ ਤਰ੍ਹਾਂ ਆਪਣੇ ਹੱਥ ਵਿਚ ਲੈ ਲਿਆ।

- Advertisement -

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਜਥੇਦਾਰ ਸੀ ਅਤੇ ਉਸ ਦਾ ਇਲਾਕਾ ਅੱਜ ਦੇ ਲਹਿੰਦੇ ਪੰਜਾਬ ਦੇ ਗੁੱਜਰਾਂਵਾਲੇ ਦੇ ਦੁਆਲੇ ਸੀ।

1792 ਈ: ਵਿੱਚ ਮਹਾਂ ਸਿੰਘ ਦੀ ਮੌਤ ਪਿੱਛੋਂ ਮਿਸਲ ਦਾ ਰਾਜ-ਪ੍ਬੰਧ ਉਸ ਦੀ ਪਤਨੀ ਰਾਜ ਕੌਰ ਦੇ ਹੱਥਾਂ ਵਿੱਚ ਆ ਗਿਆ। ਰਾਜ ਕੌਰ ਇੱਕ ਅਯੋਗ ਤੇ ਕਮਜੋਰ ਇਸਤਰੀ ਸੀ ਅਤੇ ਉਸਨੇ ਸਾਰਾ ਕੰਮ-ਕਾਜ ਸਰਦਾਰ ਲੱਖਪਤ ਰਾਏ ਦੇ ਹਵਾਲੇ ਕਰ ਦਿੱਤਾ।

1796 ਈ: ਵਿੱਚ ਰਣਜੀਤ ਸਿੰਘ ਦਾ ਵਿਆਹ ਮਹਿਤਾਬ ਕੌਰ ਨਾਲ ਹੋ ਜਾਣ ਉਪਰੰਤ ਉਸਦੀ ਸੱਸ ਸਦਾ ਕੌਰ ਵੀ ਸ਼ੁਕਰਚੱਕੀਆ ਮਿਸਲ ਦੇ ਸ਼ਾਸਨ-ਪ੍ਬੰਧ ਵਿੱਚ ਹਿੱਸਾ ਲੈਣ ਲੱਗੀ।

ਜਦ ਤੱਕ ਰਣਜੀਤ ਸਿੰਘ ਨਾਬਾਲਗ ਰਿਹਾ, ਮਿਸਲ ਦਾ ਰਾਜ-ਪ੍ਬੰਧ ਤਿੰਨ ਵਿਅਕਤੀਆਂ ਦੇ ਹੱਥਾਂ ਵਿੱਚ ਰਿਹਾ, ਰਾਜ ਕੌਰ, ਸਦਾ ਕੌਰ ਤੇ ਦੀਵਾਨ ਲੱਖਪਤ ਰਾਏ।ਇਸ ਕਾਲ ਨੂੰ ਤਿੱਕੜੀ ਦੀ ਸਰਪ੍ਸਤੀ ਦਾ ਕਾਲ ਕਿਹਾ ਜਾਂਦਾ ਹੈ।

1797 ਈ: ਵਿੱਚ ਜਦ ਰਣਜੀਤ ਸਿੰਘ 17 ਵਰਿਆਂ ਦਾ ਹੋ ਗਿਆ ਤਾਂ ਉਸ ਨੇ ਰਾਜ-ਪ੍ਬੰਧ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈ ਲਈ। ਉਸ ਨੇ ਕਈ ਮੁਹਿੰਮਾਂ ਨਾਲ਼ ਸਿੱਖ ਮਿਸਲਾਂ ਨੂੰ ਇੱਕ ਖੇਤਰ ਦੇ ਰੂਪ ਵਿੱਚ ਇੱਕਠਾ ਕੀਤਾ ਅਤੇ 12 ਅਪ੍ਰੈਲ 1801 (ਵਿਸਾਖੀ ਦੇ ਦਿਨ) ਨੂੰ ਮਹਾਰਾਜੇ ਦੇ ਤਖ਼ਤ-ਨਸ਼ੀਨ ਹੋ ਕੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ।

- Advertisement -

ਉਸਨੇ ਮੁਲਤਾਨ, ਪੇਸ਼ਾਵਰ, ਜੰਮੂ ਅਤੇ ਕਸ਼ਮੀਰ ਅਤੇ ਆਨੰਦਪੁਰ ਦੇ ਪਹਾੜੀ ਇਲਾਕੇ ਉੱਤੇ ਕਬਜ਼ਾ ਕੀਤਾ ਜਿਸ ਵਿੱਚ ਵੱਡਾ ਇਲਾਕਾ ਕਾਂਗੜਾ ਸੀ। 1802 ਵਿੱਚ ਉਸ ਨੇ ਪਵਿੱਤਰ ਸ਼ਹਿਰ ਅੰਮ੍ਰਿਤਸਰ ਨੂੰ ਆਪਣੇ ਰਾਜ ਵਿੱਚ ਜੋੜ ਲਿਆ ਅਤੇ ਸਿੱਖਾਂ ਦੇ ਪਵਿੱਤਰ ਗੁਰਦੁਆਰੇ, ਹਰਿਮੰਦਰ ਸਾਹਿਬ ਦੀ ਸੰਗਮਰਮਰ ਅਤੇ ਸੋਨੇ ਨਾਲ਼ ਸੇਵਾ ਕਰਵਾਈ ਜਿਸ ਕਰਕੇ ਉਸ ਦਾ ਨਾਂ ਸੁਨਹਿਰੀ ਮੰਦਰ (Golden temple) ਪਿਆ।

ਉਸ ਨੇ ਆਪਣੀ ਫ਼ੌਜ ਦਾ ਆਧੁਨਿਕੀਕਰਣ ਕੀਤਾ ਜਿਸ ਲਈ ਉਸ ਨੇ ਯੂਰਪੀ ਅਫ਼ਸਰ ਭਰਤੀ ਕੀਤਾ। ਪੰਜਾਬ ਉਸ ਸਮੇਂ ਤੱਕ ਦੀ ਸਭ ਤੋਂ ਵਧੀਆ ਹਥਿਆਰ ਨਾਲ਼ ਲੈੱਸ ਫ਼ੌਜ ਸੀ ਜਿਸ ਨੂੰ ਬਰਤਾਨੀਆ ਸਭ ਤੋਂ ਬਾਅਦ ਕਬਜ਼ੇ ਵਿੱਚ ਕਰ ਸਕਿਆ।

ਉਸਨੇ ਅਮਨ ਕਾਨੂੰਨ ਦੀ ਹਾਲਤ ਬਹਾਲ ਕੀਤੀ, ਹਾਲਾਂਕਿ ਮੌਤ ਦੀ ਸਜ਼ਾ ਕਦੇ-ਕਦਾਈਂ ਦਿੱਤੀ ਜਾਂਦੀ ਸੀ। ਉਸਨੇ ਜਜ਼ੀਆ ਟੈਕਸ, ਜੋ ਕਿ ਹਿੰਦੂਆਂ ਅਤੇ ਸਿੱਖਾਂ ਉੱਤੇ ਲਾਇਆ ਜਾਂਦਾ ਸੀ, ਨੂੰ ਖ਼ਤਮ ਕਰ ਦਿੱਤਾ। ਉਹ ਸਭ ਧਰਮਾਂ ਦਾ ਆਦਰ ਕਰਦਾ ਸੀ। ਇਸ ਕਰਕੇ ਉਸਨੇ ਆਪਣੇ ਰਾਜ ਨੂੰ ਇੱਕ ਧਾਰਮਿਕ ਰਾਜ ਦੇ ਰੂਪ ਵਿੱਚ ਸਥਾਪਤ ਕਰਨ ਦੀ ਬਜਾਏ ਸਰਬੱਤ ਦੇ ਭਲੇ ਦੇ ਆਦਰਸ਼ ਅਧੀਨ ਪੰਜਾਬੀਆ ਦੇ ਲਈ ਇੱਕ ਨਿਵੇਕਲਾ ਰਾਜ ਕਾਇਮ ਕੀਤਾ।

ਉਸ ਦੇ ਰਾਜ ਵਿੱਚ ਮੁਸਲਮਾਨ, ਅੰਗਰੇਜ਼ ਅਤੇ ਹਿੰਦੂ ਕਈ ਵੱਡੇ ਅਹੁਦਿਆਂ ਉੱਤੇ ਸਨ ਅਤੇ ਅਵਾਮ ਵਿੱਚ ਵੀ ਸਭ ਨੂੰ ਬਰਾਬਰ ਦੇ ਹੱਕ ਹਾਸਲ ਸਨ। 1839 ਉਸ ਦੀ ਮੌਤ ਤੋਂ ਬਾਅਦ ਉਸਦਾ ਵੱਡਾ ਪੁੱਤਰ ਖੜਕ ਸਿੰਘ ਤਖ਼ਤ ’ਤੇ ਬੈਠਿਆ ਪਰ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਰਾਜ ਖਿੰਡਣਾ ਸ਼ੁਰੂ ਹੋ ਗਿਆ।

ਉਸ ਤੋਂ ਬਾਅਦ ਬਰਤਾਨੀਆ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਦਲੀਪ ਸਿੰਘ ਨੂੰ ਸਿਰਫ਼ ਨਾਮ ਦਾ ਹੀ ਰਾਜਾ ਬਣਾ ਦਿੱਤਾ ਅਤੇ ਅਖ਼ੀਰ 1849 ਵਿੱਚ ਪੰਜਾਬ ’ਤੇ ਕਬਜ਼ਾ ਕਰ ਲਿਆ। 1853 ਵਿੱਚ ਅੰਗਰੇਜ਼ਾਂ ਨੇ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਕੇ ਉਸਨੂੰ ਇਸਾਈ ਬਣਾ ਦਿੱਤਾ। ਉਸਦੇ ਕੇਸ ਕਤਲ ਕਰਕੇ ਗਿਰਜਾਘਰ, ਫ਼ਤੇਹਗੜ, ਉੱਤਰ ਪ੍ਰਦੇਸ਼ ਵਿੱਚ ਤੇ ਫਿਰ ਜਿਥੋਂ ਪੈਰਿਸ, ਫਰਾਂਸ ਭੇਜ ਦਿਤਾ।

ਫਿਰ 23 ਅਕਤੂਬਰ 1893 ਨੂੰ ਪੈਰਿਸ ਵਿੱਚ ਹੀ ਉਸਦਾ ਦੇਹਾਂਤ ਹੋ ਗਿਆ। ਮਹਾਰਾਜਾ ਰਣਜੀਤ ਸਿੰਘ ਸਮਾਧੀ ਲਹਿੰਦੇ ਪੰਜਾਬ ਵਿੱਚ ਲਾਹੌਰ ਵਿੱਚ ਗੁਰਦੁਆਰਾ ਡੇਹਰਾ ਸਾਹਿਬ ਦੇ ਕੋਲ਼ ਬਣੀ ਹੋਈ ਹੈ।

Share this Article
Leave a comment