ਨਵਲਨੀ ਦੇ ਇਲਾਜ ਲਈ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਜਨਤਾ ਨੇ ਕੀਤਾ ਮੁਜ਼ਾਹਰਾ

TeamGlobalPunjab
1 Min Read

ਵਰਲਡ ਡੈਸਕ :- ਰੂਸ ‘ਚ ਪੁਤਿਨ ਵਿਰੋਧੀ ਨੇਤਾ ਅਲੈਕਸੇਈ ਨਵਲਨੀ ਨੂੰ ਹੁਣ ਸਰਕਾਰ ਜੇਲ੍ਹ ਤੋਂ ਹਸਪਤਾਲ ਲਿਆ ਕੇ ਇਲਾਜ ਕਰਵਾਏਗੀ। ਨਵਲਨੀ ਦੀ ਜੇਲ੍ਹ ‘ਚ ਹਾਲਤ ਖ਼ਰਾਬ ਹੈ ਤੇ ਉਹ ਇਲਾਜ ਲਈ ਭੁੱਖ ਹੜਤਾਲ ਕਰ ਰਹੇ ਹਨ।

ਇਸਤੋਂ ਇਲਾਵਾ ਨਵਲਨੀ ਨੂੰ ਇਲਾਜ ਦਿਵਾਉਣ ਲਈ ਦੇਸ਼ ਭਰ ‘ਚ ਵੱਡੇ ਪੱਧਰ ‘ਤੇ ਜਨਤਾ ਨੇ ਮੁਜ਼ਾਹਰਾ ਕੀਤਾ। ਸੂਬਾ ਜੇਲ੍ਹ ਸੇਵਾ ਨੇ ਜੇਲ੍ਹ ‘ਚ ਬੰਦ ਨਵਲਨੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾਣ ਦੀ ਪੁਸ਼ਟੀ ਕੀਤੀ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਨਵਲਨੀ ਦੀ ਹਾਲਤ ਤਸੱਲੀਬਖ਼ਸ਼ ਹੈ ਤੇ ਉਹ ਵਿਟਾਮਿਨ ਸਪਲੀਮੈਂਟ ਲੈਣ ਲਈ ਰਾਜ਼ੀ ਹੋ ਗਏ ਹਨ।

ਦੱਸ ਦਈਏ ਪਹਿਲਾਂ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਨਵਲਨੀ ਨੂੰ ਜੇਲ੍ਹ ਤੋਂ ਰਿਹਾਅ ਕਰਨ ਤੇ ਉਨ੍ਹਾਂ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਸੀ।ਯੂਰਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਨੇ ਵੀ ਰੂਸ ਨੂੰ ਕਿਹਾ ਸੀ ਕਿ ਉਹ ਫ਼ੌਰੀ ਤੌਰ ‘ਤੇ ਨਵਲਨੀ ਨੂੰ ਮੈਡੀਕਲ ਸਹੂਲਤ ਮੁਹਈਆ ਕਰਵਾਉਣ।

TAGGED:
Share this Article
Leave a comment