ਅੰਮ੍ਰਿਤਸਰ: ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ‘ਤੇ ਸ੍ਰੀ ਹਰਮੰਦਿਰ ਸਾਹਿਬ ਵਿੱਚ ਮੰਗਲਵਾਰ ਨੂੰ ਸ਼ਰਧਾਲੂ ਮੱਥਾ ਟੇਕਣ ਪੁੱਜੇ। ਸਵੇਰਾ ਹੁੰਦੇ ਹੀ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਸ਼ਰੱਧਾਲੁ ਲਾਕਡਾਉਨ ਦੇ ਨਿਯਮਾਂ ਦਾ ਪਾਲਣ ਕਰਦੇ ਨਜ਼ਰ ਆਏ ਪਰ ਵੱਡੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ।
ਇਸ ਮੌਕੇ ਸ਼ਰਧਾਲੀਆਂ ਨੂੰ ਵੇਖ ਕੇ ਪੁਲਿਸ ਕਰਮੀਆਂ ਨੇ ਵੀ ਬੈਰਿਕੇਡ ਹਟਾ ਦਿੱਤੇ ਪਰ ਉਨ੍ਹਾਂ ਵੱਲੋਂ ਹਦਾਇਤ ਦਿੱਤੀ ਗਈ ਕਿ ਲਾਕਡਾਉਨ ਦੇ ਨਿਯਮਾਂ ਦਾ ਪਾਲਣ ਕੀਤਾ ਜਾਵੇ ਅਤੇ ਜ਼ਿਆਦਾ ਸਮਾਂ ਅੰਦਰ ਨਾਂ ਰੁਕਿਆ ਜਾਵੇ। ਇਸ ਮੌਕੇ ਉੱਤੇ ਅੰਮ੍ਰਿਤਸਰ ਦੇ ਟਾਉਨ ਹਾਲ ਸਥਿਤ ਸਾਰਾਗੜ੍ਹੀ ਗੁਰੁਦਆਰਾ ਦੇ ਬਾਹਰ ਛਬੀਲ ਵੀ ਲਗਾਈ ਗਈ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਤੇ ਟਵੀਟ ਕਰਦੇ ਹੋਏ ਲਿਖਿਆ ਹੈ ‘ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਸੀਂ ਉਨ੍ਹਾਂ ਨੂੰ ਕੋਟਾਨਿ ਕੋਟਿ ਪ੍ਰਣਾਮ ਕਰਦੇ ਹਾਂ,ਮੇਰੀ ਸਮੁੱਚੀ ਸੰਗਤ ਨੂੰ ਅਪੀਲ ਹੈ ਕੀ ਕੋਰੋਨਾ ਮਹਾਂਮਾਰੀ ਦੀ ਔਖੀ ਘੜੀ ਵਿੱਚ ਆਪਣੇ ਘਰਾਂ ਵਿੱਚ ਰਹਿ ਕੇ ਗੁਰਬਾਣੀ ਦਾ ਪਾਠ ਕਰੋ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ’
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਅਸੀਂ ਉਨ੍ਹਾਂ ਨੂੰ ਕੋਟਾਨਿ ਕੋਟਿ ਪ੍ਰਣਾਮ ਕਰਦੇ ਹਾਂ। ਮੇਰੀ ਸਮੁੱਚੀ ਸੰਗਤ ਨੂੰ ਅਪੀਲ ਹੈ ਕਿ ਕੋਰੋਨਾ ਮਹਾਂਮਾਰੀ ਦੀ ਔਖੀ ਘੜੀ ਵਿੱਚ ਆਪਣੇ ਆਪਣੇ ਘਰਾਂ ‘ਚ ਰਹਿ ਕੇ ਗੁਰਬਾਣੀ ਦਾ ਪਾਠ ਕਰੋ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰੋ। pic.twitter.com/3uuaLIcsqd
— Capt.Amarinder Singh (@capt_amarinder) May 26, 2020