ਯੰਗੂਨ ਦੇ 6 ਕਸਬਿਆਂ ’ਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ

TeamGlobalPunjab
2 Min Read

ਵਰਲਡ ਡੈਸਕ – ਮਿਆਂਮਾਰ ’ਚ ਸੱਤਾਧਾਰੀ ਫੌਜੀ ਸ਼ਾਸਨ ਨੇ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਯੰਗੂਨ ਦੇ 6 ਕਸਬਿਆਂ ’ਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ ਕੀਤਾ ਹੈ। ਬੀਤੇ ਐਤਵਾਰ ਨੂੰ ਸੈਨਿਕ ਸਰਕਾਰ ਦੇ ਤਖਤਾ ਪਲਟਣ ਤੇ ਸੁਰੱਖਿਆ ਬਲਾਂ ਦੁਆਰਾ ਦਰਜਨਾਂ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਲਈ ਕੀਤੀ ਜਾ ਰਹੀ ਸਖ਼ਤ ਕਾਰਵਾਈ ਤੋਂ ਬਾਅਦ ਸੈਨਿਕ ਸ਼ਾਸਨ ਨੇ ਇਹ ਕਦਮ ਚੁੱਕਿਆ ਹੈ।

 ਦੱਸ ਦਈਏ ਦਿੱਤੀ ਕਿ ਯੰਗੂਨ ਦੇ ਉੱਤਰੀ ਡੈੱਗੋਨ, ਸਾਊਥ ਡੈੱਗੋਨ ਤੇ ਉੱਤਰੀ ਓਕਕਲਾਪਾ ਵਿਚ ਮਾਰਸ਼ਲ ਲਾਅ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਐਤਵਾਰ ਰਾਤ ਨੂੰ ਦੋ ਕਸਬੇ ਸ਼ਹਿਰਾਂ ਹਲਿਯਾਂਗ ਥਾਰ ਯਾਰ ਅਤੇ ਨੇੜਲੇ ਸ਼ਵੇਪਿਅਤਾ ’ਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ ਕੀਤਾ ਸੀ। ਪ੍ਰਦਰਸ਼ਨਾਂ ਦੇ ਲਿਹਾਜ਼ ਨਾਲ ਐਤਵਾਰ ਸਭ ਤੋਂ ਖੂਨੀ ਦਿਨ ਰਿਹਾ।

ਹਿੰਸਾ ’ਚ ਮਾਰੇ ਗਏ ਲੋਕਾਂ ਦੀ ਗਿਣਤੀ ‘ਤੇ ਨਜ਼ਰ ਰੱਖਣ ਵਾਲੇ ਸੁਤੰਤਰ ਸਮੂਹ‘ ਸਹਾਇਤਾ ਐਸੋਸੀਏਸ਼ਨ ਫਾਰ ਪੋਲਿਟੀਕਲ ਪ੍ਰੀਜਨਰਸ ’(ਏਏਪੀਪੀ) ਅਨੁਸਾਰ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਕਾਰਵਾਈ ’ਚ ਘੱਟੋ ਘੱਟ 38 ਲੋਕ ਮਾਰੇ ਗਏ, ਜਦਕਿ ਕਈ ਹੋਰ ਜ਼ਖਮੀ ਹੋ ਗਏ।

 ਇਸਤੋਂ ਇਲਾਵਾ ਵਿਰੋਧੀਆਂ ਨੂੰ ਰੋਕਣ ਲਈ ਲਗਾਈ ਗਈ ਇੰਟਰਨੈੱਟ ਪਾਬੰਦੀਆਂ ਕਰਕੇ ਲੋਕਤੰਤਰ ਪੱਖੀ ਨੇਤਾ ਆਂਗ ਸੈਨ ਸੂ ਕੀ ਦੀ ਬੀਤੇ ਸੋਮਵਾਰ ਨੂੰ ਹੋਣ ਵਾਲੀ ਸੁਣਵਾਈ ਨੂੰ ਮੁਲਤਵੀ ਕਰਨਾ ਪਿਆ। ਉਸ ਦੇ ਵਕੀਲ ਖਿਨ ਮੁਆਂਗ ਜੌ ਨੇ ਦੱਸਿਆ ਕਿ ਸੋਕੀ ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਅਦਾਲਤ ’ਚ ਪੇਸ਼ ਹੋਣਾ ਸੀ। ਪਰ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਸੁਣਵਾਈ ਮੁਲਤਵੀ ਕਰ ਦਿੱਤੀ ਗਈ।

- Advertisement -

TAGGED:
Share this Article
Leave a comment