ਸਾਦੇ ਢੰਗ ਨਾਲ ਸੰਪੰਨ ਹੋਇਆ ਮੁੱਖ ਮੰਤਰੀ ਚੰਨੀ ਦੇ ਪੁੱਤਰ ਦਾ ਵਿਆਹ, ਉੱਘੀਆਂ ਸ਼ਖਸੀਅਤਾਂ ਨੇ ਨਵ ਵਿਆਹੇ ਜੋੜੇ ਨੂੰ ਦਿੱਤਾ ਆਸ਼ੀਰਵਾਦ (ਵੇਖੋ ਤਸਵੀਰਾਂ)

TeamGlobalPunjab
2 Min Read

ਮੋਹਾਲੀ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਐਤਵਾਰ ਨੂੰ ਵਿਆਹ ਬੰਧਨ ਵਿਚ ਬੱਝ ਗਏ ਹਨ। ਨਵਜੀਤ ਸਿੰਘ ਅਤੇ ਸਿਮਰਨਧੀਰ ਕੌਰ ਦਾ ਅਨੰਦ ਕਾਰਜ ਮੁਹਾਲੀ ਦੇ ਫੇਜ਼-3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਏ। ਵਿਆਹ ਦਾ ਸਮਾਗਮ ਬਿਲਕੁਲ ਸਾਦਾ ਰੱਖਿਆ ਗਿਆ।

 

 

 

 

   ਪਰਿਵਾਰਕ ਮੈਂਬਰਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਮੁੱਖ ਮੰਤਰੀ ਦੇ ਕਰੀਬੀ ਦੋਸਤਾਂ, ਪੰਜਾਬ ਕੈਬਨਿਟ ਦੇ ਮੰਤਰੀਆਂ ਤੋਂ ਇਲਾਵਾ ਕੁਝ ਖਾਸ ਸ਼ਖਸੀਅਤਾਂ ਹੀ ਸ਼ਾਮਲ ਹੋਈਆਂ। ਇਸ ਤੋਂ ਪਹਿਲਾਂ ਵਿਆਹ ਲਈ ਖਾਸ ਫੁੱਲਾਂ ਨਾਲ ਸਜਾਈ ਗਈ ਗੱਡੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੁਦ ਚਲਾ ਕੇ ਗੁਰਦੁਆਰਾ ਸਾਹਿਬ ਪਹੁੰਚੇ।

 

  ਇਸ ਦੌਰਾਨ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਪੰਜਾਬ, ਹਰਿਆਣਾ ਅਤੇ ਹੋਰ ਸੂਬਿਆਂ ਤੋਂ ਸਿਆਸੀ ਆਗੂਆਂ ਅਤੇ ਵੀਆਈਪੀ ਮਹਿਮਾਨਾਂ ਨੇ ਪਹੁੰਚ ਕੇ ਨਵ ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੱਤਾ।

ਹਰਿਆਣਾ ਤੋਂ ਕਾਂਗਰਸੀ ਆਗੂ ਕੁਮਾਰੀ ਸ਼ੈਲਜਾ ਅਤੇ ਪੰਜਾਬ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਉਚੇਚੇ ਤੌਰ ਤੇ ਸ਼ਾਮਲ ਹੋਏ।

 

 

 

ਇਸ ਮੌਕੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ ਓਪੀ ਸੋਨੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ,  ਕੁਲਜੀਤ ਸਿੰਘ ਨਾਗਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਬਨਿਟ ਮੰਤਰੀ ਪਰਗਟ ਸਿੰਘ, ਗੁਰਕੀਰਤ ਸਿੰਘ ਕੋਟਲੀ, ਕੈਬਨਿਟ ਮੰਤਰੀ ਅਰੂਨਾ ਚੌਧਰੀ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਡਾ. ਹਰਜੋਤ ਕਮਲ,  ਵਿਧਾਇਕ ਦਲਬੀਰ ਸਿੰਘ ਗੋਲਡੀ ਸ਼ਾਮਲ ਹੋਏ।

 

 

ਇਨਾਂ ਦੇ ਨਾਲ ਹੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਘੁੱਗੀ, ਬੀਰ ਦਵਿੰਦਰ ਸਿੰਘ , ਸੁਖ ਸਰਕਾਰੀਆ, ਪਰਤਾਪ ਸਿੰਘ ਬਾਜਵਾ, ਰਜੀਆ ਸੁਲਤਾਨਾ, ਸੁਖਪਾਲ ਖਹਿਰਾ ਸਮੇਤ ਵੱਖ-ਵੱਖ ਹਸਤੀਆਂ ਮੌਜੂਦ ਸਨ।

ਨਵਜੀਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ। ਸਿਮਰਨਧੀਰ ਕੌਰ ਨੇ ਵੀ ਇੰਜੀਨੀਅਰਿੰਗ ਕੀਤੀ ਹੈ ਅਤੇ ਹੁਣ ਐੱਮ. ਬੀ. ਏ. ਕਰ ਰਹੀ ਹੈ।

Share This Article
Leave a Comment