ਹਰਿਆਣਾ ‘ਚ ਅੱਜ ਤੋਂ ਸ਼ਾਮ 6 ਛੇ ਵਜੇ ਬਾਜ਼ਾਰ ਹੋਣਗੇ ਬੰਦ

TeamGlobalPunjab
1 Min Read

ਚੰਡੀਗੜ੍ਹ : ਹਰਿਆਣਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਨੂੰ ਦੇਖਦੇ ਹੋਏ ਖੱਟਰ ਸਰਕਾਰ ਨੇ ਵੱਡੇ ਫੈਸਲੇ ਲਏ ਹਨ। ਹੁਣ ਹਰਿਆਣਾ ਵਿੱਚ ਬਾਜ਼ਾਰਾਂ ਨੂੰ ਸ਼ਾਮ 6 ਵਜੇ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਸੂਬੇ ‘ਚ ਬਾਜ਼ਾਰ ਰਾਤ 9 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਸਨ। ਜੋ ਅੱਜ ਤੋਂ ਲਾਗੂ ਹੋ ਜਾ ਜਾਣਗੇ।

ਦਿੱਲੀ ਸਮੇਤ ਦੇਸ਼ ਦੇ ਕਈ ਸੂਬਿਆਂ ‘ਚ ਪਰਵਾਸੀ ਮਜ਼ਦੂਰਾਂ ਦੇ ਹੋ ਰਹੇ ਪਲਾਇਨ ਨੂੰ ਦੇਖਦੇ ਹੋਏ ਹਰਿਆਣਾ ਦੀ ਖੱਟਰ ਸਰਕਾਰ ਨੇ ਸੂਬੇ ਵਿੱਚ ਲੌਕ ਡਾਊਨ ਨਾਲ ਲਗਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਦੱਸਿਆ ਕਿ ਸੂਬੇ ‘ਚ ਕੋਰੋਨਾ ਕਰਕੇ ਕਿਸੇ ਇੰਡਸਟਰੀ ਨੂੰ ਬੰਦ ਨਹੀਂ ਕੀਤਾ ਜਾਵੇਗਾ। ਵਿਆਹ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਨਿਰਧਾਰਤ ਕਰ ਦਿੱਤੀ ਹੈ। ਹੁਣ ਮੈਰਿਜ ਪੈਲੇਸਾਂ ਦੇ ਅੰਦਰ 50 ਅਤੇ ਬਾਹਰ ਖੁੱਲ੍ਹੇ ਅਸਮਾਨ ਹੇਠ 200 ਵਿਅਕਤੀਆਂ ਦੇ ਇਕੱਠ ਨੂੰ ਹੀ ਮਨਜ਼ੂਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਸਸਕਾਰ ਵਿਚ 20 ਜਣੇ ਹੀ ਸ਼ਾਮਲ ਹੋ ਸਕਣਗੇ।

Share this Article
Leave a comment