ਕੁਸ਼ੀਨਗਰ ‘ਚ ਵੱਡਾ ਹਾਦਸਾ! ਹਲਦੀ ਸਮਾਗਮ ਦੌਰਾਨ ਖੂਹ ‘ਚ ਡਿੱਗੀ ਔਰਤਾਂ, 13 ਦੀ ਮੌਤ 

TeamGlobalPunjab
2 Min Read

ਕੁਸ਼ੀਨਗਰ- ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਦਰਅਸਲ ਇੱਥੇ ਹਲਦੀ ਸਮਾਰੋਹ ਦੌਰਾਨ ਕੁਝ ਔਰਤਾਂ ਖੂਹ ਵਿੱਚ ਡਿੱਗ ਗਈਆਂ। ਇਸ ਹਾਦਸੇ ਵਿੱਚ 13 ਔਰਤਾਂ ਦੀ ਮੌਤ ਹੋ ਗਈ ਹੈ।

ਦੱਸ ਦੇਈਏ ਕਿ ਔਰਤਾਂ ਹਲਦੀ ਦੀ ਰਸਮ ਲਈ ਖੂਹ ‘ਤੇ ਜਾਲ ‘ਤੇ ਖੜ੍ਹੀਆਂ ਸਨ। ਅਚਾਨਕ ਖੂਹ ‘ਚ ਲੱਗੇ ਲੋਹੇ ਦਾ ਜਾਲ ਟੁੱਟਣ ਕਾਰਨ ਮਹਿਲਾ ਖੂਹ ‘ਚ ਡਿੱਗ ਗਈ ਅਤੇ ਉਥੇ ਮਾਤਮ ਛਾ ਗਿਆ। ਇਹ ਭਿਆਨਕ ਹਾਦਸਾ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ਦੇ ਨੌਰੰਗੀਆ ਸਕੂਲ ਟੋਲਾ ‘ਚ ਵਾਪਰਿਆ।

ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸਾਰੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ‘ਚ ਖੂਹ ‘ਚ ਡਿੱਗਣ ਦੇ ਹਾਦਸੇ ‘ਚ ਲੋਕਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਤੁਰੰਤ ਮੌਕੇ ’ਤੇ ਪਹੁੰਚ ਕੇ ਬਚਾਅ ਤੇ ਰਾਹਤ ਕਾਰਜ ਸ਼ੁਰੂ ਕਰਨ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਇਲਾਜ਼ ਕਰਵਾਉਣ।

- Advertisement -

ਕੁਸ਼ੀਨਗਰ ਦੇ ਡੀਐਮ ਨੇ ਦੱਸਿਆ ਕਿ ਖੂਹ ਵਿੱਚ ਡਿੱਗਣ ਨਾਲ ਮਹਿਲਾ ਦੀ ਮੌਤ ਹੋਈ ਹੈ। ਮ੍ਰਿਤਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment