ਮੈਟਰਨਿਟੀ ਲੀਵ ਦਾ ਫਾਇਦਾ ਲੈਣ ਲਈ ਟੀਚਰ 7 ਸਾਲ ‘ਚ ਸੱਤ ਵਾਰ ਹੋਈ ਗਰਭਵਤੀ

TeamGlobalPunjab
2 Min Read

ਨੌਕਰੀ ਕਰਨ ਵਾਲੇ ਲੋਕ ਛੁੱਟੀਆਂ ਲਈ ਕੀ ਕੁੱਝ ਨਹੀਂ ਕਰਦੇ ਕਦੇ ਬੀਮਾਰੀ ਦਾ ਬਹਾਨਾ ਬਣਾਉਂਦੇ ਹਨ ਤਾਂ ਕਦੇ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਲਗਾਉਣਾ ਪੈਂਦਾ ਹੈ। ਹਾਲ ਹੀ ‘ਚ ਹੋਏ ਸਰਵੇ ‘ਚ ਇਹ ਗੱਲ ਸਾਹਮਣੇ ਆਈ ਸੀ ਕਿ ਜ਼ਿਆਦਾਤਰ ਕਰਮਚਾਰੀ ਬੀਮਾਰੀ ਦਾ ਬਹਾਨਾ ਬਣਾ ਕੇ ਦਫਤਰ ਤੋਂ ਛੁੱਟੀ ਲੈਂਦੇ ਹਨ।

ਹਾਲਾਂਕਿ ਕਈ ਵਾਰ ਤਾਂ ਇਹ ਬਹਾਨੇ ਕੰਮ ਕਰ ਜਾਂਦੇ ਹਨ ਪਰ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਬਹਾਨੇ ਕੰਮ ਨਹੀਂ ਕਰਦੇ ਤੇ ਛੁੱਟੀ ਨਹੀਂ ਮਿਲਦੀ ਹੈ ਪਰ ਛੁੱਟੀ ਪਾਉਣ ਲਈ ਬਿਹਾਰ ਦੀ ਇੱਕ ਅਧਿਆਪਕ ਨੇ ਕੁੱਝ ਅਜਿਹਾ ਬਹਾਨਾ ਬਣਾਇਆ ਜਿਸਨੂੰ ਸੁਣ ਕੇ ਤੁਸੀ ਹੈਰਾਨ ਰਹਿ ਜਾਓਗੇ।

ਸਾਡੇ ਦੇਸ਼ ਵਿੱਚ ਸਰਕਾਰ ਆਪਣੇ ਕਰਮਚਾਰੀਆਂ ਦੀ ਸਹੂਲਤ ਲਈ ਛੁੱਟੀ ਲਈ ਵੀ ਕਈ ਨਿਯਮ ਬਣਾਏ ਹਨ ਪਰ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਇਨ੍ਹਾਂ ਫਾਇਦਾਂ ਦੀ ਗਲਤ ਤਰੀਕੇ ਨਾਲ ਵਰਤੋਂ ਕਰਦੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹ ਜਿੱਥੇ ਬਿਹਾਰ ਦੀ ਇੱਕ ਸਕੂਲ ਟੀਚਰ 7 ਸਾਲ ‘ਚ ਸੱਤ ਵਾਰ ਗਰਭਵਤੀ ਹੋ ਚੁੱਕੀ ਹੈ।

- Advertisement -

ਅਸਲ ਇਹ ਇੱਕ ਬਹਾਨਾ ਸੀ ਮਹਿਲਾ ਅਧਿਆਪਕ ਇਸ ਲਈ ਗਰਭਵਤੀ ਹੋ ਜਾਂਦੀ ਸੀ ਤਾਂਕਿ ਉਸਨੂੰ ਮੈਟਰਨਿਟੀ ਪੇਡ ਲੀਵਸ ( ਗਰਭਅਵਸਥਾ ਦੌਰਾਨ ਛੁੱਟੀਆਂ ਦਾ ਪੈਸਾ ਮਿਲਣਾ ) ਦਾ ਪੂਰਾ ਭੁਗਤਾਨ ਮਿਲ ਸਕੇ। ਦੱਸ ਦੇਈਏ ਕਿ ਇਹ ਮਹਿਲਾ ਅਧਿਆਪਕ ਗਰਭਵਤੀ ਹੋਣ ਦਾ ਬਹਾਨਾ ਬਣਾ ਕੇ ਸੱਤ ਸਾਲਾਂ ਤੋਂ ਘਰ ਬੈਠੀ ਹੋਈ ਸੀ।

ਗਰਭਵਤੀ ਹੋਣ ਦਾ ਬਹਾਨਾ ਬਣਾ ਕੇ ਕਈ ਸਾਲਾਂ ਤੋਂ ਛੁੱਟੀ ‘ਤੇ ਚੱਲ ਰਹੀ ਇਸ ਅਧਿਆਪਕ ‘ਤੇ ਸਕੂਲ ਵਾਲਿਆਂ ਨੂੰ ਸ਼ੱਕ ਹੋਇਆ। ਜਦੋਂ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਸਕੂਲ ਨੇ ਜਾਂਚ ਕਰਵਾਈ ਤਾਂ ਇਸ ਬਹਾਨੇ ਦਾ ਖੁਲਾਸਾ ਹੋਇਆ। ਗਰਭਵਤੀ ਹੋਣ ਦਾ ਡਰਾਮਾ ਕਰ ਇਹ ਮਹਿਲਾ ਸਰਕਾਰ ਨੂੰ ਸੱਤ ਸਾਲ ਤੱਕ ਪਾਗਲ ਬਣਾਉਂਦੀ ਰਹੀ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਇਸ ਮਹਿਲਾ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦੇ ਦਿੱਤੇ ਹਨ।

Share this Article
Leave a comment