ਜਾਣੋ ਜਨਵਰੀ ਦੇ ਅਖੀਰਲੇ ਹਫਤੇ ਕੀ ਰਹੇਗਾ ਮੌਸਮ ਦਾ ਹਾਲ

Prabhjot Kaur
1 Min Read

ਚੰਡੀਗੜ੍ਹ: ਪੰਜਾਬ ਦਾ ਮੌਸਮ ਇੱਕ ਵਾਰ ਫਿਰ ਬਦਲਣ ਵਾਲਾ ਹੈ, ਕਿਉਂਕਿ ਪੱਛਮੀ ਗੜਬੜੀ ਕਾਰਨ 29 ਜਨਵਰੀ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਤੇ ਅਸਰ ਪਵੇਗਾ। ਇਸ ਕਾਰਨ 29 ਅਤੇ 30 ਜਨਵਰੀ ਨੂੰ ਤਿੰਨਾਂ ਸੂਬਿਆਂ ਵਿੱਚ ਮੀਂਹ ਪੈ ਸਕਦਾ ਹੈ। ਇਸ ਦੌਰਾਨ ਗੜ੍ਹੇਮਾਰੀ ਵੀ ਹੋ ਸਕਦੀ ਹੈ ਤੇ ਤੇਜ਼ ਹਵਾਵਾਂ ਚੱਲਣ ਦੇ ਵੀ ਆਸਾਰ ਹਨ। ਰਿਪੋਰਟਾਂ ਮੁਤਾਬਕ ਵੈਸਟਰਨ ਡਿਸਟਰਬੈਂਸ ਦੇਰੀ ਨਾਲ ਐਕਟਿਵ ਹੋਣ ਕਾਰਨ ਜਨਵਰੀ ਦਾ ਅਖੀਰਲਾ ਹਫਤਾ ਵੀ ਠੰਢਾ ਰਿਹਾ ਹੈ।

ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ 7 ਜ਼ਿਲ੍ਹਿਆਂ ਕੁੱਲੂ, ਚੰਬਾ, ਮੰਡੀ, ਕਾਂਗੜਾ, ਸ਼ਿਮਲਾ, ਲਾਹੌਲ – ਸਪੀਤੀ ਅਤੇ ਕਿੰਨੌਰ ਵਿੱਚ ਦੋ ਦਿਨ ਭਾਰੀ ਬਰਫਬਾਰੀ ਦਾ ਅਲਰਟ ਹੈ। ਉੱਥੇ ਹੀ ਦੂਜੇ ਪਾਸੇ ਸ਼ੁੱਕਰਵਾਰ ਰਾਤ ਹਰਿਆਣਾ ਵਿੱਚ ਪਾਰਾ 5.1 ਡਿਗਰੀ ਹੇਠਾਂ ਡਿੱਗ ਗਿਆ।

ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ਦੌਰਾਨ ਤਾਪਮਾਨ ‘ਚ ਕੋਈ ਬਦਲਾਅ ਨਹੀਂ ਆਵੇਗਾ, ਜਦਕਿ ਸ਼ੀਤਲਹਿਰ ਵੀ ਚੱਲੇਗੀ ਅਤੇ ਅਗਲੇ 48 ਘੰਟੀਆਂ ਦੌਰਾਨ ਹੇਠਲੇ ਤਾਪਮਾਨ ਵਿੱਚ 2 ਤੋਂ 6 ਡਿਗਰੀ ਦੀ ਵਾਧਾ ਦਰਜ ਹੋਵੇਗਾ। ਬਠਿੰਡਾ ਵਿੱਚ 0.6 ਡਿਗਰੀ ਸਭ ਤੋਂ ਘੱਟ ਹੇਠਲਾ ਤਾਪਮਾਨ ਰਿਹਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment