ਮਾਣੂਕੇ ਹੋ ਸਕਦੇ ਹਨ ਪੰਜਾਬ ਦੀ ਪਹਿਲੀ ਮਹਿਲਾ ਸਪੀਕਰ!

TeamGlobalPunjab
1 Min Read

ਚੰਡੀਗੜ੍ਹ – ਪੰਜਾਬ ਦੀ ਨਵੀਂ ਬਣੀ ਸਰਕਾਰ ਦੇ ਮੁੱਖਮੰਤਰੀ ਤਾਂ ਤੈਅ ਹਨ। ਹੁਣ ਨਵੇਂ ਚੁਣ ਕੇ ਆਏ ਵਿਧਾਇਕਾਂ ਨਾਲ 16ਵੀਂ ਵਿਧਾਨਸਭਾ ਨੂੰ ਚਲਾਉਣ ਲਈ ਸਪੀਕਰ ਦੀ ਚੋਣ ਹੋਣੀ ਵੀ ਇੱਕ ਅਹਿਮ ਵਿਸ਼ਾ ਹੁੰਦਾ ਹੈ।

ਸੂਤਰਾਂ ਦੇ ਹਵਾਲੇ ਤੋਂ ਮਿਲ ਰਹੀ ਜਾਣਕਾਰੀ ਮੁਤਾਬਕ ਸਪੀਕਰ ਅਹੁਦੇ ਲਈ ਕਈ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਨਾਮ ਦੀ ਚਰਚਾ ਹੋ ਰਹੀ ਹੈ। ਇਸ ਕਤਾਰ ਵਿੱਚ ਸਾਬਕਾ ਵਿਧਾਇਕ ਧਿਰ ਦੇ ਲੀਡਰ ਹਰਪਾਲ ਚੀਮਾ , ਸਰਵਜੀਤ ਕੌਰ ਮਾਣੂਕੇ , ਪ੍ਰਿੰਸੀਪਲ ਬੁੱਧਰਾਮ ਤੇ ਕੁਲਤਾਰ ਸੰਧਵਾਂ, ਇਨ੍ਹਾਂ ਚਾਰ ਨਾਵਾਂ ਦੀ ਚਰਚਾ ਹੋ ਰਹੀ ਹੈ। ਪਰ ਇਨ੍ਹਾਂ ਚੋਂ ਸਭ ਤੋਂ ਜ਼ਿਆਦਾ ਸਰਵਜੀਤ ਕੌਰ ਮਾਣੂਕੇ ਦੇ 16ਵੀਂ ਵਿਧਾਨਸਭਾ ਦੀ ਸਪੀਕਰ ਬਣਨ ਦੀ ਸੰਭਾਵਨਾ ਲੱਗ ਰਹੀ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ ਮਾਣੂਕੇ ਸਪੀਕਰ ਬਣ ਜਾਂਦੇ ਹਨ ਤਾਂ ਉਹ ਪੰਜਾਬ ਦੀ ਪਹਿਲੀ ਮਹਿਲਾ ਸਪੀਕਰ ਹੋਣਗੇ।

Share this Article
Leave a comment