Breaking News

ਭਾਜਪਾ ‘ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ

ਨਵੀਂ ਦਿੱਲੀ: ਚੰਡੀਗੜ੍ਹ। ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਤੋਂ ਬਾਅਦ ਉਹ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਮਨਪ੍ਰੀਤ ਬਾਦਲ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਰਾਹੁਲ ਗਾਂਧੀ ਦੀ ਯਾਤਰਾ ਪੰਜਾਬ ਵਿੱਚੋਂ ਲੰਘ ਰਹੀ ਹੈ ਅਤੇ ਪਠਾਨਕੋਟ ਵਿੱਚ ਕਾਂਗਰਸ ਦੀ ਵੱਡੀ ਰੈਲੀ ਹੋਣ ਜਾ ਰਹੀ ਹੈ।

ਮਨਪ੍ਰੀਤ ਬਾਦਲ ਨੇ ਅਸਤੀਫਾ ਦਿੰਦਿਆਂ ਚਿੱਠੀ ‘ਚ ਰਾਹੁਲ ਗਾਂਧੀ ਨੂੰ ਲਿਖਿਆ ਕਿ ਮੈਂ ਗਹਿਰੇ ਦੁੱਖ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਰਿਹਾ ਹਾਂ। ਉਨ੍ਹਾਂ ਲਿਖਿਆ ਜਦੋਂ ਉਨ੍ਹਾਂ ਨੇ 7 ਸਾਲ ਪਹਿਲਾਂ ਆਪਣੀ ਪੀਪਲਜ਼ ਪਾਰਟੀ ਆਫ ਪੰਜਾਬ ਦਾ ਕਾਂਗਰਸ ‘ਚ ਰਲੇਵਾਂ ਕੀਤਾ ਸੀ ਤਾਂ ਉਹ ਇਹ ਸੋਚ ਕੇ ਪਾਰਟੀ ‘ਚ ਆਏ ਸਨ ਕਿ ਕਾਂਗਰਸ ਦਾ ਲੰਬਾ ਇਤਿਹਾਸ ਹੈ ਅਤੇ ਇਸ ਵਿਚ ਰਹਿ ਕੇ ਉਹ ਆਪਣੀ ਸੋਚ ਅਨੁਸਾਰ ਪੰਜਾਬ ਅਤੇ ਲੋਕਾਂ ਦੇ ਹਿੱਤਾਂ ਦੀ ਸੇਵਾ ਕਰ ਸਕੇਗਾ, ਪਰ ਹੌਲੀ-ਹੌਲੀ ਉਹ ਨਿਰਾਸ਼ ਹੋਣ ਲੱਗਾ।

Check Also

ਰਾਮ ਰਹੀਮ ਨੇ ਆਪਣੇ ਵਿਰੋਧੀਆਂ ਨੂੰ ਕੀਤਾ ਖੁਲ੍ਹਾ ਚੈਲੰਜ, ਕੁਲਦੀਪ ਧਾਲੀਵਾਲ ਨੇ ਦਿਤਾ ਜਵਾਬ

ਚੰਡੀਗੜ੍ਹ:  ਪੈਰੋਲ ਉਤੇ ਬਾਹਰ ਆਏ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣੇ ਵਿਰੋਧੀਆਂ ਨੂੰ ਖੁਲ੍ਹਾ ਚੈਲੰਜ …

Leave a Reply

Your email address will not be published. Required fields are marked *