ਚੰਡੀਗੜ੍ਹ: 104 ਸਾਲਾ ਮਾਨ ਕੌਰ ਨੂੰ ਇੰਟਰਨੈਸ਼ਨਲ ਵੁਮਨ ਡੇਅ ਮੌਕੇ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਨਾਰੀ ਸ਼ਕਤੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮਾਨ ਕੌਰ ਨੇ 93 ਸਾਲ ਦੀ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ ਸੀ ਉਹ ਦੇਸ਼ ਦੀ ਪਿੰਕਾਥਾਨ ਦੀ ਬਰੈਂਡ ਐਂਬੇਸਡਰ ਹਨ।
ਬੇਬੇ ਮਾਨ ਕੌਰ ਨੇ ਸਾਲ 2007 ਵਿੱਚ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਮੀਟ ਵਿੱਚ ਆਪਣਾ ਪਹਿਲਾ ਤਗ਼ਮਾ ਜਿੱਤਿਆ ਸੀ। ਉਹ ਸਾਲ 2017 ਵਿੱਚ ਔਕਲੈਂਡ ਵਿੱਚ ਵਿਸ਼ਵ ਮਾਸਟਰਜ਼ ਖੇਡਾਂ ਵਿੱਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖ਼ੀਆਂ ਵਿੱਚ ਆਈ ਸੀ। ਉਨ੍ਹਾਂ ਦੇ ਨਾਮ ਕਈ ਰਿਕਾਰਡ ਦਰਜ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਮਾਨ ਕੌਰ ਜੀ ਨੂੰ ਵਧਾਈ ਦਿੰਦੇ ਟਵੀਟ ਕਰ ਲਿਖਿਆ ਤੁਸੀ ਸੱਚੀ ਪੰਜਾਬ ਤੇ ਭਾਰਤ ਦਾ ਮਾਣ ਹੋ। ਮੈਂ ਤੁਹਾਡੀ ਚੰਗੀ ਸਿਹਤ ਲਈ ਦਿਲੋਂ ਸ਼ੁਭਕਾਮਨਾਵਾਂ ਦਿੰਦਾ ਹਾਂ
Congratulations to Patiala’s Mann Kaur Ji on being awarded the ‘Nari Shakti Puraskar’ by @rashtrapatibhvn. You are truly the ‘Maan’ of Punjab & India, proving age is no bar to realise one’s dreams. I join the people of Punjab in sending heartfelt good wishes for your good health! pic.twitter.com/TE47eM77EZ
— Capt.Amarinder Singh (@capt_amarinder) March 9, 2020
ਇੱਕ ਮਾਰਚ ਨੂੰ ਸਿਟੀ ਸਟਾਰ ਮਾਨ ਕੌਰ ਨੇ ਆਪਣੇ 104 ਸਾਲ ਪੂਰੇ ਕੀਤੇ ਹਨ। ਮਾਡਲ ਅਤੇ ਦੌੜਾਕ ਮਿਲਿੰਦ ਗਾਬਾ ਨੇ ਹੈਦਰਾਬਾਦ ਵਿੱਚ ਖਾਸ ਮਾਨ ਕੌਰ ਜੀ ਦਾ ਜਨਮਦਿਨ ਮਨਾਇਆ। ਇਸ ਮੌਕੇ ‘ਤੇ ਹਜ਼ਾਰਾਂ ਐਥਲੀਟਸ ਮੌਜੂਦ ਸਨ।
2011 ਵਿੱਚ ਮਾਨ ਕੌਰ ਨੇ ਅਮਰੀਕਾ ਵਿੱਚ ਹੋਈਆਂ ਵਿਸ਼ਵ ਮਾਸਟਰਜ਼ ਅਥਲੈਟਿਕਸ ਖੇਡਾਂ ਵਿੱਚ ਹਿੱਸਾ ਲਿਆ। ਉਨ੍ਹਾਂ 100 ਮੀਟਰ ਅਤੇ 200 ਮੀਟਰ ਦੀ ਦੌੜ ਵਿੱਚ ਨਾ ਸਿਰਫ ਗੋਲਡ ਮੈਡਲ ਹਾਸਲ ਕੀਤਾ ਸਗੋਂ ਵਿਸ਼ਵ ਰਿਕਾਰਡ ਵੀ ਬਣਾਇਆ। ਮਾਨ ਕੌਰ ਨੇ ਇਸੇ ਸਾਲ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੀ ਸਭ ਤੋਂ ਉੱਚੀ ਇਮਾਰਤ ਸਕਾਈ ਟਾਵਰ ‘ਤੇ ਸਕਾਈ ਵਾਕ ਕਰਕੇ ਨਵਾਂ ਰਿਕਾਰਡ ਕਾਇਮ ਕਰ ਦਿੱਤਾ।