ਮਨੀਸ਼ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਲਿਸਟ ਕੀਤੀ ਜਾਰੀ, ਪਰਗਟ ਸਿੰਘ ਦੀ ਲਿਸਟ ਦਾ ਇੰਤਜ਼ਾਰ

TeamGlobalPunjab
1 Min Read

ਚੰਡੀਗੜ੍ਹ/ਨਵੀਂ ਦਿੱਲੀ : ਸਿੱਖਿਆ ਮਾਡਲ ਨੂੰ ਲੈ ਕੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਵਿਚਾਲੇ ਜ਼ਬਰਦਸਤ ਜ਼ੁਬਾਨੀ ਜੰਗ ਜਾਰੀ ਹੈ।

 ਦੋਵਾਂ ਨੇ ਇਕ-ਦੂਜੇ ਨੂੰ ਟਵਿੱਟਰ ਜ਼ਰੀਏ ਚੁਣੌਤੀ ਦਿੱਤੀ ਤੇ ਸਵੀਕਾਰ ਕੀਤੀ। ਐਤਵਾਰ ਨੂੰ ਪਰਗਟ ਸਿੰਘ ਦੀ ਚੁਣੌਤੀ ਸਵੀਕਾਰ ਕਰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਦੇ 250 ਸਕੂਲਾਂ ਦੀ ਇਕ ਲਿਸਟ ਟਵਿੱਟਰ ਜ਼ਰੀਏ ਜਾਰੀ ਕੀਤੀ ਹੈ।

ਉਨ੍ਹਾਂ ਲਿਖਿਆ ਕਿ ਪਿਛਲੇ 5 ਸਾਲਾਂ ’ਚ ਦਿੱਲੀ ਸਰਕਾਰ ਨੇ ਸਾਰੇ ਸਕੂਲਾਂ ’ਚ ਉਹ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ, ਜੋ ਇਕ ਅਧਿਆਪਕ ਨੂੰ ਦਿਲੋਂ ਪੜ੍ਹਾਉਣ ਲਈ ਮਿਲਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਦਿੱਲੀ ਦਾ ਬੱਚਾ ਸਵੈ-ਸਨਮਾਨ ਨਾਲ ਸਕੂਲ ਜਾ ਸਕਦਾ ਹੈ। ਸਿਸੋਦੀਆ ਨੇ ਕਿਹਾ ਕਿ ਤੁਸੀਂ 250 ਸਕੂਲਾਂ ਦੀ ਗੱਲ ਕਰ ਰਹੇ ਹੋ, ਇਸ ਲਈ ਮੈਂ ਸਿਰਫ 250 ਸਕੂਲਾਂ ਦੀ ਸੂਚੀ ਜਾਰੀ ਕਰ ਰਿਹਾ ਹਾਂ।

ਸਿਸੋਦੀਆ ਨੇ ਇਸ ਪ੍ਰਗਟਾਈ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਐਤਵਾਰ ਰਾਤ ਤੱਕ 12ਵੀਂ ਤੱਕ ਦੇ 250 ਸਕੂਲਾਂ ਦੀ ਲਿਸਟ ਜਾਰੀ ਕਰਨਗੇ, ਜਿਨ੍ਹਾਂ ‘ਚ ਪਿਛਲੇ 5 ਸਾਲਾਂ ਦੌਰਾਨ ਸੁਧਾਰ ਹੋਇਆ ਹੈ।

ਫਿਲਹਾਲ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਸਿੱਖਿਆ ਮੰਤਰੀ ਪਰਗਟ ਸਿੰਘ ਵੱਲੋਂ ਪੰਜਾਬ ਦੇ ਸਕੂਲਾਂ ਦੀ ਲਿਸਟ ਵਿੱਚ ਕਿਹੜੇ ਸਕੂਲ ਸ਼ਾਮਲ ਕੀਤੇ ਜਾਂਦੇ ਹਨ।

- Advertisement -
Share this Article
Leave a comment