ਕਲਯੁਗੀ ਮਾਂ ਨੇ ਆਪਣੇ ਹੀ 7 ਸਾਲਾ ਮਾਸੂਮ ਪੁੱਤ ਨੂੰ ਪਿਲਾਇਆ ਜ਼ਹਿਰ, ਦਰਦਨਾਕ ਮੌਤ

TeamGlobalPunjab
2 Min Read

ਬੇਗੋਵਾਲ: ਇਥੋਂ ਦੇ ਪਿੰਡ ਹੱਸੂਵਾਲ ਵਿਖੇ ਕਲਯੁਗੀ ਮਾਂ ਵੱਲੋਂ ਖ਼ੌਫ਼ਨਾਕ ਕਾਰਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਕਲਯੁਗੀ ਮਾਂ ਨੇ ਆਪਣੇ ਹੀ 7 ਸਾਲਾ ਮਾਸੂਮ ਪੁੱਤ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਘਰ ਵਿੱਚ ਅਕਸਰ ਪਤੀ ਪਤਨੀ ਵਿੱਚਕਾਰ ਝਗੜਾ ਚੱਲਦਾ ਰਹਿੰਦਾ ਸੀ। ਇਹ ਘਰ ਦਾ ਕਲੇਸ਼ ਹੀ ਬੱਚੇ ਦੀ ਮੌਤ ਦਾ ਕਾਰਨ ਸਾਬਿਤ ਹੋਇਆ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਹਰਜੀਤ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਹੱਸੂਵਾਲ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਕਰਦਾ ਹੈ, ਉਸ ਦੇ 2 ਲੜਕੇ ਹਨ। ਜਿਨ੍ਹਾਂ ‘ਤੋਂ ਵੱਡਾ ਅਭਿਜੋਤ ਸਿੰਘ 7 ਸਾਲ ਅਤੇ ਛੋਟਾ ਦਿਲਜੋਤ ਸਿੰਘ ਹੈ। ਦਿਲਜੋਤ ਸਿੰਘ ਨੂੰ ਬਲਦੇਵ ਸਿੰਘ ਵਾਸੀ ਖਡੂਰ ਸਾਹਿਬ ਨੂੰ ਗੋਦ ਦਿੱਤਾ ਹੋਇਆ ਹੈ। ਉਸ ਨੇ ਦੱਸਿਆ ਕਿ ਉਹ ਹੱਸੂਵਾਲ ਵਿਖੇ ਪੁਰਾਣਾ ਮਕਾਨ ਢਾਹ ਕੇ ਨਵਾਂ ਬਣਾ ਰਿਹਾ ਹੈ ਪਰ ਉਸ ਦੀ ਪਤਨੀ ਸਰਬਜੀਤ ਕੌਰ ਮਕਾਨ ਪਿੰਡ ਦੀ ਥਾਂ ਬੇਗੋਵਾਲ ਬਣਾਉਣ ਨੂੰ ਲੈ ਕੇ ਲੜਾਈ-ਝਗੜਾ ਕਰਦੀ ਰਹਿੰਦੀ ਸੀ।ਇਸ ਦੌਰਾਨ ਬੀਤੀ 7 ਅਗਸਤ ਦੀ ਰਾਤ ਉਹ ਜਦੋਂ ਆਪਣੇ ਘਰ ਆਇਆ ਤਾਂ ਉਸਦੇ ਲੜਕੇ ਅਭਿਜੋਤ ਨੇ ਦੱਸਿਆ ਕਿ ਉਸਨੂੰ ਉਸਦੀ ਮੰਮੀ ਨੇ ਕੋਈ ਕੌੜੀ ਚੀਜ਼ ਧੱਕੇ ਨਾਲ ਪਿਲਾ ਦਿੱਤੀ ਹੈ ਇਸ ਨਾਲ ਉਸਦੀ ਜੀਭ ਅਤੇ ਮੂੰਹ ਸੁਕ ਰਿਹਾ ਹੈ। ਇਸੇ ਦੌਰਾਨ ਉਸ ਨੇ ਪਿੰਡ ਦੇ ਸਰਪੰਚ ਪੂਰਨ ਸਿੰਘ ਨੂੰ ਦੱਸਿਆ ਤਾਂ ਉਸੇ ਟਾਈਮ ਅਸੀਂ ਆਪਣੇ ਬੇਟੇ ਨੂੰ ਉਹਨਾਂ ਦੀ ਗੱਡੀ ਵਿੱਚ ਜਲੰਧਰ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਲੜਕਾ ਮ੍ਰਿਤਕ ਪਾਇਆ ਗਿਆ। ਪੁਲਿਸ ਵੱਲੋਂ ਹਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਸਦੀ ਪਤਨੀ ਸਰਬਜੀਤ ਕੌਰ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਉਸਨੂੰ ਗਿ੍ਫਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

- Advertisement -

Share this Article
Leave a comment