ਹੈਦਰਾਬਾਦ ਐਨਕਾਊਂਟਰ ‘ਤੇ ਬੋਲੀ ਮੇਨਕਾ ਗਾਂਧੀ, ਦੋਸ਼ੀਆ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਮਿਲਣੀ ਚਾਹੀਦੀ ਸੀ ਸਜ਼ਾ

TeamGlobalPunjab
1 Min Read

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ( ਬੀਜੇਪੀ ) ਸਾਂਸਦ ਮੇਨਕਾ ਗਾਂਧੀ ਨੇ ਹੈਦਰਾਬਾਦ ਐਨਕਾਊਂਟਰ ‘ਤੇ ਸਵਾਲ ਚੁੱਕਿਆ ਹੈ। ਮੇਨਕਾ ਗਾਂਧੀ ਨੇ ਕਿਹਾ ਕਿ ਹੈਦਰਾਬਾਦ ਵਿੱਚ ਜੋ ਹੋਇਆ ਉਹ ਠੀਕ ਨਹੀਂ ਹੈ। ਐਨਕਾਉਂਟਰ ਇਸ ਦਾ ਹੱਲ ਨਹੀਂ ਹੈ। ਦੋਸ਼ੀਆ ਨੂੰ ਇੱਕ ਕਾਨੂੰਨੀ ਪ੍ਰਕਿਰਿਆ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ। ਇਹ ਮੁਲਜ਼ਮ ਤਾਂ ਥਾਣੇ ਜਾਂ ਜੇਲ੍ਹ ਵਿੱਚ ਹੋਣਗੇ , ਕਿੱਥੇ ਭੱਜ ਕੇ ਜਾ ਰਹੇ ਸਨ।

ਮੇਨਕਾ ਗਾਂਧੀ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ , ਉੱਥੇ ਜੋ ਵੀ ਹੋਇਆ ਹੈ, ਉਹ ਬਹੁਤ ਭਿਆਨਕ ਹੋਇਆ ਇਸ ਦੇਸ਼ ਦੇ ਲਈ , ਕਿਉਂਕਿ ਤੁਸੀ ਕਾਨੂੰਨ ਨੂੰ ਹੱਥ ਵਿੱਚ ਨਹੀਂ ਲੈ ਸਕਦੇ ਹੋ।

ਵੈਸੇ ਵੀ ਉਨ੍ਹਾਂ ਨੂੰ ਫ਼ਾਂਸੀ ਮਿਲਦੀ ਜੇਕਰ ਤੁਸੀ ਉਨ੍ਹਾਂ ਨੂੰ ਪਹਿਲਾਂ ਹੀ ਬੰਦੂਕ ਨਾਲ ਮਾਰ ਦਵੋਗੇ, ਤਾਂ ਫਿਰ ਫਾਇਦਾ ਕੀ ਹੈ , ਅਦਾਲਤ ਦਾ , ਪੁਲਿਸ ਦਾ , ਕਨੂੰਨ ਦਾ ਫਿਰ ਤੁਸੀ ਬੰਦੂਕ ਚੁੱਕੋ ਅਤੇ ਜਿਸਨੂੰ ਵੀ ਮਾਰਨਾ ਹੈ ਮਾਰੋ।

 

- Advertisement -

ਐਨਕਾਊਂਟਰ ਸਬੰਧੀ ਟਵੀਟਰ ‘ਤੇ ਆ ਰਹੀਆਂ ਵੱਖ-ਵੱਖ ਪ੍ਰਤੀਕਿਰਿਆਵਾਂ:

Share this Article
Leave a comment