ਵੇਲਿਗਟਨ: ਨਿਊਜ਼ੀਲੈਂਡ ‘ਚ ਪੰਜਾਬਣ ਮਨਦੀਪ ਕੌਰ ਨੂੰ ਭਾਰਤੀ ਮੂਲ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਬਣਨ ਦਾ ਮਾਣ ਹਾਸਲ ਹੋਇਆ ਹੈ। ਮਨਦੀਪ ਕੌਰ ਨੂੰ ਤਰੱਕੀ ਦੇ ਕੇ ਸਾਰਜੈਂਟ ਰੈਂਕ ‘ਤੇ ਨਿਯੁਕਤ ਕੀਤਾ ਗਿਆ ਹੈ।
ਮਨਦੀਪ ਕੌਰ 17 ਸਾਲ ਪਹਿਲਾਂ 2004 ਵਿੱਚ ਪੁਲਿਸ ‘ਚ ਭਰਤੀ ਹੋਈ ਸਨ। ਸਾਰਜੈਂਟ ਰੈਂਕ ਵਜੋਂ ਤਰੱਕੀ ਹੋਣ ਤੋਂ ਪਹਿਲਾਂ ਮਨਦੀਪ ਵਟੋਮਾਟਾ ਦੇ ਹੈਂਡਰਸਨ ਪੁਲਿਸ ਸਟੇਸ਼ਨ ਵਿੱਚ ਇੱਕ ਜਾਤੀ ਪੀਪੁਲਸ ਕਮਿਨਿਊਟੀ ਰਿਲੇਸ਼ਨਜ਼ ਅਫਸਰ ਦੇ ਅਹੁਦੇ ‘ਤੇ ਤਾਇਨਾਤ ਸਨ।
26 ਸਾਲ ਦੀ ਉਮਰ ‘ਚ ਨਿਊਜ਼ੀਲੈਂਡ ਪੁੱਜੀ ਮਨਦੀਪ ਕੌਰ ਨੇ ਕੁਝ ਸਮਾਂ ਟੈਕਸੀ ਡਰਾਈਵਰ ਵਜੋਂ ਵੀ ਕੰਮ ਕੀਤਾ, ਪਰ ਕੁਝ ਹੀ ਸਮੇਂ ਬਾਅਦ ਉਹ ਨਿਊਜ਼ੀਲੈਂਡ ਦੀ ਪੁਲਿਸ ‘ਚ ਭਰਤੀ ਹੋ ਗਈ। ਇਸ ਤੋਂ ਬਾਅਦ ਉਸ ਨੇ ਬਹੁਤ ਹੀ ਘੱਟ ਸਮੇਂ ਵਿੱਚ ਰੋਡ ਪੁਲਿਸਿੰਗ, ਪਰਿਵਾਰਕ ਹਿੰਸਾ, ਜਾਂਚ ਵਿੱਚ ਸਹਾਇਕ, ਨੇਬਰਹੁਡ ਪੁਲਿਸਿੰਗ ਅਤੇ ਕਮਿਊਨਿਟੀ ਪੁਲਿਸਿੰਗ ਜਿਹੜੇ ਕੰਮ ਵਿੱਚ ਮੁਹਾਰਤ ਹਾਸਲ ਕਰ ਲਈ।