ਭਾਰਤੀ ਵਿਦਿਆਰਥੀ ਦੇ ਕਾਤਲ ਨੇ ਪੁਲਿਸ ਸਾਹਮਣੇ ਕੀਤਾ ਆਤਮਸਮਰਪਣ

TeamGlobalPunjab
1 Min Read

ਕੈਲੀਫੋਰਨੀਆ: ਸੈਨ ਬਰਨਾਰਡਿਨੋ ‘ਚ ਭਾਰਤੀ ਵਿਦਿਆਰਥੀ ਅਭਿਸ਼ੇਕ ਸੁਦੇਸ਼ ਭੱਟ ਕਤਲ ਦੇ ਦੋਸ਼ੀ ਅਮਰੀਕੀ ਨਾਗਰਿਕ ਨੇ ਪੁਲਿਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।

ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 42 ਸਾਲਾ ਐਰਿਕ ਟਰਨਰ ਨੂੰ ਇੱਕ ਮੋਟਲ ਦੇ ਬਾਹਰ 25 ਸਾਲਾ ਸੁਦੇਸ਼ ਦਾ ਕਰਨ ਕਤਲ ਦੇ ਦੋਸ਼ ਹੇਂਠ ਗ੍ਰਿਫਤਾਰ ਕੀਤਾ ਗਿਆ ਹੈ, ਜਿੱਥੇ ਸੁਦੇਸ਼ ਪਾਰਟਟਾਈਮ ਨੌਕਰੀ ਕਰਦਾ ਸੀ। ਟਰਨਰ ਨੂੰ ਮੰਗਲਵਾਰ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

- Advertisement -

ਇਸ ਸਬੰਧੀ ਸੁਦੇਸ਼ ਦੇ ਪਰਿਵਾਰ ਅਤੇ ਦੋਸਤਾਂ ਨੇ ਆਰਥਿਕ ਸਹਾਇਤਾ ਲਈ ‘ਗੋ – ਫੰਡ’ ਨਾਮ ਤੋਂ ਇੱਕ ਪੇਜ ਬਣਾਇਆ ਗਿਆ ਹੈ , ਜਿਸ ਦੇ ਜ਼ਰੀਏ ਐਤਵਾਰ ਤੱਕ ਇੱਕ ਹਜ਼ਾਰ ਲੋਕ 39 ਹਜ਼ਾਰ ਅਮਰੀਕੀ ਡਾਲਰ ਤੋਂ ਜ਼ਿਆਦਾ ਦੀ ਸਹਾਇਤਾ ਰਾਸ਼ੀ ਦੇ ਚੁੱਕੇ ਹਨ ।

ਕਰਨਾਟਕ ਦੇ ਮੈਸੂਰ ਦਾ ਰਹਿਣ ਵਾਲਾ ਵਿਦਿਆਰਥੀ ਅਭਿਸ਼ੇਕ ਸੈਨ ਬਰਨਾਰਡਿਨੋ ਵਿੱਚ ਕੈਲਿਫੋਰਨਿਆ ਸਟੇਟ ਯੂਨੀਵਰਸਿਟੀ ਵਿੱਚ ਕੰਪਿਊਟਰ ਸਾਇੰਸ ਵਿੱਚ ਐਮਐਸ ਕਰ ਰਿਹਾ ਸੀ । ਟਰਨਰ ਨੇ ਵੀਰਵਾਰ ਦੁਪਹਿਰ ਮੋਟਲ ਦੇ ਬਾਹਰ ਅਭਿਸ਼ੇਕ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਜਿੱਥੇ ਉਸਨੂੰ ਘਟਨਾ ਸਥਾਨ ‘ਤੇ ਹੀ ਮ੍ਰਿਤ ਘੋਸ਼ਿਤ ਕਰ ਦਿੱਤਾ ਸੀ ।

Share this Article
Leave a comment