ਮੈਕਸਿਕੋ: ਮੈਕਸਿਕੋ ਵਿੱਚ ਇੱਕ ਵਿਅਕਤੀ ਨੇ ਸਾਨ੍ਹ ਦੀ ਪਾਵਰ ਵਧਾਉਣ ਵਾਲੀ ਦਵਾਈ ਖਾ ਲਈ, ਜਿਸ ਤੋਂ ਬਾਅਦ ਉਸਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਤਿੰਨ ਦਿਨ ਤੱਕ ਹਸਪਤਾਲ ਵਿੱਚ ਭਰਤੀ ਰਹਿਣਾ ਪਿਆ। ਇੱਥੋਂ ਤੱਕ ਕਿ ਉਸਦੀ ਸਰਜਰੀ ਕਰਨ ਦੀ ਨੌਬਤ ਤੱਕ ਆ ਗਈ।
ਡੇਲੀ ਮੇਲ ਦੀ ਇੱਕ ਰਿਪੋਰਟ ਦੇ ਮੁਤਾਬਕ ਮੈਕਸਿਕੋ ਵਿੱਚ ਇੱਕ ਵਿਅਕਤੀ ਨੇ ਆਪਣੀ ਸੈਕਸ ਪਾਵਰ ਵਧਾਉਣ ਲਈ ਸਾਨ੍ਹ ਨੂੰ ਦਿੱਤੀ ਜਾਣ ਵਾਲੀ ਦਵਾਈ ਦਾ ਸੇਵਨ ਕਰ ਲਿਆ, ਜਿਸ ਤੋਂ ਬਾਅਦ ਉਸਦੀ ਹਾਲਤ ਖ਼ਰਾਬ ਹੋ ਗਈ। ਉਸਨੂੰ ਯੂਐਸ – ਮੈਕਸਿਕੋ ਸਰਹੱਦੀ ਸ਼ਹਿਰ ਰੇਨੋਸਾ ਦੇ ਸਪੈਸ਼ਲਿਸਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਡਾਕਟਰਾਂ ਨੂੰ ਉਸ ਦੀ ਰੈਗੂਲਰ ਜਾਂਚ ਤੋਂ ਬਾਅਦ ਵਿਅਕਤੀ ਦੀ ਤੱਤਕਾਲ ਸਰਜਰੀ ਕਰਨੀ ਪਈ।
ਪੇਰੂ ਦੇ ਅਖਬਾਰ ਲਾਅ ਰਿਪਬਲਿਕ ਦੀ ਰਿਪੋਰਟ ਦੇ ਅਨੁਸਾਰ ਡਾਕਟਰਾਂ ਨੇ ਅਖਬਾਰ ਨੂੰ ਦੱਸਿਆ, ਉਨ੍ਹਾਂ ਨੂੰ ਰੇਨੋਸਾ ਸ਼ਹਿਰ ਦੇ ਸਪੈਸ਼ਲਾਈਜ਼ਡ ਹਾਸਪਤਾਲ 270 ਵਿੱਚ ਰੱਖਿਆ ਗਿਆ ਹੈ। ਉਸ ਨੇ ਇੱਕ ਯੋਨ ਉਤੇਜਕ ਪਦਾਰਥ ਲਿਆ ਸੀ, ਜਿਸ ਦੀ ਵਰਤੋ ਉਸ ਖੇਤਰ ਦੇ ਕਿਸਾਨਾਂ ਵੱਲੋਂ ਗਰਭਧਾਰਨ ਲਈ ਸਾਨ੍ਹ ਨੂੰ ਦਿੱਤਾ ਜਾਂਦਾ ਹੈ।
ਮਵੇਸ਼ੀਆਂ ਲਈ ਵਰਤੇ ਜਾਣ ਵਾਲੇ ਉਤੇਜਕ ਪਦਾਰਥ ਨੂੰ ਇਸ ਵਿਅਕਤੀ ਨੇ ਪੂਰਬੀ ਮੈਕਸਿਕੋ ਦੇ ਵੇਰਾਕਰੂਜ਼ ਤੋਂ ਖਰੀਦਿਆ ਸੀ।