ਲੜਕੀ ਦੇ ਛੋਟੇ ਕੱਪੜੇ ਵੇਖ ਭੜਕੇ ਵਿਅਕਤੀ ਨੇ ਕੀਤਾ ਮਾੜਾ ਵਿਵਹਾਰ, ਵੀਡੀਓ ਵਾਇਰਲ

TeamGlobalPunjab
2 Min Read

ਛੋਟੇ ਕੱਪੜਿਆਂ ਕਾਰਨ ਅਕਸਰ ਮਹਿਲਾਵਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁੱਝ ਮਹੀਨੇ ਪਹਿਲਾਂ ਇੱਕ ਅਮਰੀਕੀ ਮਹਿਲਾ ਨੂੰ ਜਹਾਜ਼ ਤੋਂ ਸਿਰਫ ਇਸ ਲਈ ਉਤਾਰ ਦਿੱਤਾ ਗਿਆ ਸੀ, ਕਿਉਂਕਿ ਉਸਨੇ ਛੋਟੇ ਕੱਪੜੇ ਪਹਿਨ ਰੱਖੇ ਸਨ। ਹੁਣ ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੀ ਰਾਜਧਾਨੀ ਬੰਗਲੁਰੁ ਤੋਂ ਵੀ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਲੜਕੀ ਨੂੰ ਛੋਟੇ ਕੱਪੜੇ ਪਹਿਨੇ ਵੇਖ ਅਜਿਹਾ ਭੜਕਿਆ ਕਿ ਉਸਦੇ ਨਾਲ ਬਦਤਮੀਜ਼ੀ ਕਰਨ ਲੱਗਿਆ। ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਅਸਲ ‘ਚ ਨੌਜਵਾਨ ਲੜਕੀ ਆਪਣੇ ਦੋਸ਼ਤ ਨਾਲ ਬਾਈਕ ‘ਤੇ ਕਿਤੇ ਜਾ ਰਹੀ ਸੀ, ਉਦੋਂ ਰੱਸਤੇ ‘ਤੇ ਜਾ ਰਹੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਲੜਕੀ ‘ਤੇ ਚੀਕਣਾ ਸ਼ੁਰੂ ਕਰ ਦਿੱਤਾ ਤੇ ਉਸਨੂੰ ਭਾਰਤੀ ਨਿਯਮਾਂ ਦੇ ਅਨੁਸਾਰ ਕੱਪੜੇ ਪਹਿਨਣ ਲਈ ਕਹਿਣ ਲੱਗਾ।

ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਘਟਨਾ ਵੀਰਵਾਰ ਦੀ ਹੈ ਤੇ ਇਹ ਘਟਨਾ ਐੱਚਐੱਸਆਰ ਇਲਾਕੇ ‘ਚ ਘਟੀ ਹੈ। ਪੀੜਤ ਲੜਕੀ ਦੇ ਦੋਸਤ ਨੇ ਇਸ ਘਟਨਾ ਦੀ ਵੀਡੀਓ ਵੀ ਬਣਾਇਆ ਹੈ , ਜਿਸਨੂੰ ਫੇਸਬੁਕ ‘ਤੇ ਉਸ ਦੀ ਦੋਸਤ ਸਿਮਰਨ ਕਪੂਰ ਨੇ ਸ਼ੇਅਰ ਕੀਤਾ ਹੈ।

https://www.facebook.com/421simi/videos/1172495196272098/

ਨਾਲ ਹੀ ਉਸ ਨੇ ਲਿਖਿਆ ਹੈ ਵਿਅਕਤੀ ਨੇ ਸ਼ਰਾਬ ਵੀ ਨਹੀਂ ਪੀਤੀ ਹੋਈ ਸੀ । ਉਹ ਇੱਕ ਪੜ੍ਹਿਆ ਲਿਖਿਆ ਆਮ ਆਦਮੀ ਸੀ, ਜੋ ਆਪਣੇ ਭਾਰਤ ਦੀ ਸੰਸਕ੍ਰਿਤੀ ਦਾ ਧਿਆਨ ਰੱਖ ਰਿਹਾ ਹੈ, ਉਹ ਸੋਚ ਦਾ ਹੈ ਕਿ ਮੇਰੀ ਮਹਿਲਾ ਮਿੱਤਰ ਦੇ ਕਪੜਿਆਂ ‘ਚ ਕੁੱਝ ਗਲਤ ਸੀ ।

ਲੜਕੀ ਦੀ ਦੋਸਤ ਨੇ ਆਪਣੀ ਫੇਸਬੁਕ ਪੋਸਟ ‘ਚ ਅੱਗੇ ਲਿਖਿਆ ਹੈ, ਉਸ ਵਿਅਕਤੀ ਦਾ ਅਜਿਹਾ ਵਿਵਹਾਰ ਬਹੁਤ ਡਰਾਵਨਾ ਸੀ, ਕਿਉਂਕਿ ਉਹ ਆਸਪਾਸ ਦੇ ਲੋਕਾਂ ਤੋਂ ਲੜਕੀ ਵੱਲ ਇਸ਼ਾਰਾ ਕਰਦੇ ਹੋਏ ਪੁੱਛ ਰਿਹਾ ਸੀ ਕਿ, ਕੀ ਉਹ ਠੀਕ ਕਹਿ ਰਿਹਾ ਹੈ ਜਾਂ ਗਲਤ ?

- Advertisement -

ਰਿਪੋਰਟਸ ਦੇ ਮੁਤਾਬਕ, ਪੀੜਤਾ ਲੜਕੀ ਦਾ ਕਹਿਣਾ ਹੈ ਕਿ ਜਦੋਂ ਮੈਂ ਉਸ ਵਿਅਕਤੀ ਤੋਂ ਪੁੱਛਿਆ ਕਿ ਉਸ ਦੀ ਸਮੱਸਿਆ ਕੀ ਹੈ, ਤਾਂ ਉਸ ਨੇ ਮੇਰੇ ‘ਤੇ ਚੀਕ ਦੇ ਹੋਏ ਕਿਹਾ ਕਿ ਭਾਰਤੀ ਔਰਤਾਂ ਨੂੰ ਇਸ ਤਰ੍ਹਾਂ ਦੇ ਕੱਪੜੇ ਨਹੀਂ ਪਹਿਨਣੇ ਚਾਹੀਦੇ। ਮੈਂ ਸ਼ਾਰਟਸ ਅਤੇ ਇੱਕ ਟੀ-ਸ਼ਰਟ ਪਾਈ ਹੋਈ ਸੀ ।

Share this Article
Leave a comment