ਵਿਅਕਤੀ ਨੇ ਬੀਮੇ ਦੇ ਪੈਸੇ ਕਲੇਮ ਕਰਨ ਲਈ ਖੁਦ ਟਰੇਨ ਅੱਗੇ ਆ ਕੇ ਕਟਵਾਏ ਆਪਣੇ ਹੱਥ-ਪੈਰ

TeamGlobalPunjab
2 Min Read

ਨਿਊਜ਼ ਡੈਸਕ: ਲੋਕ ਚੰਗੇ ਭਵਿੱਖ ਲਈ ਆਪਣਾ ਪੈਸਾ ਕਈ ਥਾਵਾਂ ‘ਤੇ ਨਿਵੇਸ਼ ਕਰਦੇ ਹਨ। ਉੱਥੇ ਹੀ ਕੁਝ ਲੋਕ ਜੀਵਨ ਬੀਮਾ ਕਰਵਾਉਂਦੇ ਹਨ। ਜੇਕਰ ਭਵਿੱਖ ‘ਚ ਕੋਈ ਹਾਦਸਾ ਹੋ ਜਾਂਦਾ ਹੈ ਤਾਂ ਬੀਮੇ ਦੀ ਪੂਰੀ ਰਕਮ ਮਿਲ ਜਾਂਦੀ ਹੈ। ਹੰਗਰੀ ‘ਚ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਇੱਥੇ ਇੱਕ ਵਿਅਕਤੀ ਨੇ ਬੀਮੇ ਦੇ 24 ਕਰੋੜ ਰੁਪਏ ਲੈਣ ਦੇ ਲਾਲਚ ਵਿੱਚ ਆਪਣੇ ਹੱਥ-ਪੈਰ ਹੀ ਕਟਵਾ ਲਏ। ਪਰ ਇਸ ਵਿਅਕਤੀ ਦੀ ਚਲਾਕੀ ਵੀ ਕੰਮ ਨਹੀਂ ਆਈ ਤੇ ਉਸ ਨੂੰ ਹੱਥਾਂ ਪੈਰਾਂ ਦੇ ਨਾਲ-ਨਾਲ ਪੈਸੇ ਵੀ ਗਵਾਉਣੇ ਪਏ।

ਮੀਡੀਆ ਰਿਪੋਰਟਾਂ ਮੁਤਾਬਕ ਹੰਗਰੀ ‘ਚ ਫਰਾਡ ਦਾ ਇਹ ਮਾਮਲਾ 2014 ਦਾ ਹੈ, ਪਰ ਹੁਣ ਜਾ ਕੇ ਇਸ ਦਾ ਖੁਲਾਸਾ ਹੋਇਆ ਹੈ। ਸੈਂਡਰ ਨਾਮ ਦਾ ਇਹ ਵਿਅਕਤੀ ਹੰਗਰੀ ਦੇ Nyircsaszari ਪਿੰਡ ‘ਚ ਰਹਿਣ ਵਾਲਾ ਹੈ। ਇਕ ਟਰੇਨ ਹਾਦਸੇ ‘ਚ ਉਸ ਨੇ ਆਪਣੇ ਦੋਵੇਂ ਹੱਥ ਪੈਰ ਗਵਾ ਲਏ। ਇਸ ਭਿਆਨਕ ਹਾਦਸੇ ਤੋਂ ਬਾਅਦ ਸੈਂਡਰ ਨੇ ਬੀਮਾ ਕੰਪਨੀ ਤੋਂ ਪੈਸੇ ਮੰਗੇ। ਅਸਲ ‘ਚ ਕਲੇਮ ਤੋਂ ਬਾਅਦ ਬੀਮਾ ਕੰਪਨੀ ਆਪਣੇ ਵੱਲੋਂ ਮਾਮਲੇ ਦੀ ਜਾਂਚ ਕਰਵਾਉਂਦੀ ਹੈ ਇਸ ਤੋਂ ਬਾਅਦ ਹੀ ਬੀਮੇ ਦੀ ਰਕਮ ਹੋਲਡਰ ਨੂੰ ਦਿੱਤੀ ਜਾਂਦੀ ਹੈ।

ਸੈਂਡਰ ਦੇ ਮਾਮਲੇ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਬੀਮਾ ਕੰਪਨੀ ਨੇ ਪੈਸੇ ਦੇਣ ਤੋਂ ਪਹਿਲਾਂ ਮਾਮਲੇ ਦੀ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਸੈਂਡਰ ਨੇ ਬੀਮੇ ਦੇ ਪੈਸੇ ਲੈਣ ਲਈ ਜਾਣ ਬੁੱਝ ਕੇ ਆਪਣਾ ਐਕਸੀਡੈਂਟ ਕਰਵਾਇਆ ਸੀ।

ਬੀਤੇ ਦਿਨੀਂ ਡਿਸਟ੍ਰਿਕ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਸੈਂਡਰ ਨੇ ਬੀਮੇ ਦੇ ਪੈਸੇ ਦੇ ਲਾਲਚ ‘ਚ ਜਾਣਦੇ ਹੋਏ ਵੀ ਆਪਣਾ ਐਕਸੀਡੈਂਟ ਕਰਵਾਇਆ। ਬੀਮਾ ਕੰਪਨੀ ਨੇ ਆਪਣੀ ਜਾਂਚ ‘ਚ ਪਾਇਆ ਕਿ ਵਿਅਕਤੀ ਨੇ ਖੁਦ ਚੱਲਦੀ ਹੋਈ ਟਰੇਨ ਦੇ ਅੱਗੇ ਛਾਲ ਮਾਰੀ ਸੀ। ਕੰਪਨੀ ਮੁਤਾਬਕ ਉਸਨੇ 24 ਕਰੋੜ ਰੁਪਏ ਦਾ ਬੀਮਾ ਕਰਵਾਇਆ ਹੋਇਆ ਸੀ। ਇਸ ਪੈਸੇ ਦੇ ਲਾਲਚ ਵਿੱਚ ਉਸ ਨੇ ਜਾਣਬੁੱਝ ਕੇ ਆਪਣੇ ਹੱਥ ਪੈਰ ਕਟਵਾ ਲਏ। ਹੁਣ ਸੈਂਡਰ ਨੂੰ ਇਸ ਧੋਖਾਧੜੀ ਲਈ ਦੋ ਸਾਲ ਦੀ ਕੈਦ ਦੇ ਨਾਲ-ਨਾਲ 4 ਲੱਖ 70 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।

- Advertisement -

Share this Article
Leave a comment