ਕੈਨੇਡਾ ‘ਚ ਗੋਰੇ ਨੇ ਸਿੱਖ ‘ਤੇ ਕੀਤੀਆਂ ਨਸਲੀ ਟਿੱਪਣੀਆਂ, ਦਾੜ੍ਹੀ ‘ਤੇ ਚੁੱਕੇ ਸਵਾਲ

TeamGlobalPunjab
2 Min Read

ਐਡਮਿੰਟਨ : ਕੈਨੇਡਾ ਵਿਚ ਇਕ ਲਿਕਰ ਸਟੋਰ ਦੇ ਸਿੱਖ ਸੁਪਰਵਾਈਜ਼ਰ ਨਵਦੀਪ ਸਿੰਘ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਦਰਅਸਲ ਸਟੋਰ ਵਿੱਚ ਬਿਨ੍ਹਾਂ ਮਾਸਕ ਤੋਂ ਦਾਖਲ ਹੋ ਰਹੇ ਗੋਰੇ ਵਿਅਕਤੀ ਨੂੰ ਸਿੱਖ ਨੇ ਮਾਸਕ ਪਹਿਨਣ ਲਈ ਕਿਹਾ ਤਾਂ ਉਹ ਇੰਨਾ ਭੜਕ ਗਿਆ ਕਿ ਉਸ ਨੇ ਨਵਦੀਪ ‘ਤੇ ਨਸਲੀ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਐਲਬਰਟਾ ਸੂਬੇ ਦੇ ਐਡਮਿੰਟਨ ਸ਼ਹਿਰ ਵਿਚ 137 ਐਵੇਨਿਊ ਵਿਖੇ ਸਥਿਤ ਓਲੰਪੀਆ ਲਿਕਰ ਸਟੋਰ ਦੇ ਸੁਪਰਵਾਈਜ਼ਰ ਨਵਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਵਿਅਕਤੀ ਨੂੰ ਸਿਰਫ ਮਾਸਕ ਪਹਿਨਣ ਲਈ ਕਿਹਾ ਸੀ ਤੇ ਇਸੇ ਗੱਲ ‘ਤੇ ਉਹ ਭੜਕ ਗਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਲੱਗਿਆ।

- Advertisement -

ਨਵਦੀਪ ਸਿੰਘ ਨੇ ਉਸ ਵਿਅਕਤੀ ਨੂੰ ਸਟੋਰ ਤੋਂ ਬਾਹਰ ਜਾਣ ਲਈ ਕਿਹਾ ਤਾਂ ਉਹ ਹੋਰ ਭੜਕ ਗਿਆ। ਸਟੋਰ ਵਿਚ ਮੌਜੂਦ ਦੂਜੇ ਗਾਹਕਾਂ ਨੇ ਗੋਰੇ ਨੂੰ ਸ਼ਾਂਤ ਹੋਣ ਨੂੰ ਕਿਹਾ ਪਰ ਉਹ ਉਨ੍ਹਾਂ ਨੂੰ ਵੀ ਗਾਲਾਂ ਕੱਢਣ ਲੱਗਿਆ। ਨਵਦੀਪ ਸਿੰਘ ਨੇ ਸੋਚਿਆ ਕਿ ਭੜਕਿਆ ਵਿਅਕਤੀ ਦੂਜੇ ਗਾਹਕਾਂ ‘ਤੇ ਹਮਲਾ ਕਰ ਸਕਦਾ ਹੈ ਜਿਸ ਕਰ ਕੇ ਉਹ ਦੋਹਾਂ ਦੇ ਵਿਚਕਾਰ ਆ ਗਿਆ।

ਨਸਲੀ ਟਿੱਪਣੀਆਂ ਕਰਦਾ ਵਿਅਕਤੀ ਕਹਿ ਰਿਹਾ ਸੀ, ‘ਕੈਨੇਡਾ ਆ ਜਾਂਦੇ ਹੋ, ਤੁਹਾਨੂੰ ਸਾਡੇ ਮੁਲਕ ਦਾ ਸਤਿਕਾਰ ਕਰਨਾ ਚਾਹੀਦਾ ਹੈ, ਆਪਣੀ ਦਾੜ੍ਹੀ ਵੇਖ।’ ਨਵਦੀਪ ਸਿੰਘ ਨੇ ਇਸ ਟਿੱਪਣੀ ਦਾ ਜਵਾਬ ਦਿੰਦੇ ਕਿਹਾ ਕਿ ਦਾੜ੍ਹੀ ਵਾਰੇ ਕੁਝ ਨਾ ਬੋਲੋ।

ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਕੈਨੇਡੀਅਨ ਲੋਕ ਨਵਦੀਪ ਸਿੰਘ ਤੋਂ ਉਸ ਗੋਰੇ ਦੀ ਹਰਕਤ ਲਈ ਮੁਆਫ਼ੀ ਮੰਗ ਰਹੇ ਹਨ।

Share this Article
Leave a comment