Breaking News

ਪਤੀ-ਪਤਨੀ ਤੇ ਲੱਡੂ: ਜਾਣੋ ਵਿਆਹ ਦਾ ਲੱਡੂ ਕਿੰਝ ਬਣਿਆ ਤਲਾਕ ਦਾ ਕਾਰਨ

ਇੱਕ ਕਹਾਵਤ ਹੈ ਕਿ ਵਿਆਹ ਇੱਕ ਅਜਿਹਾ ਲੱਡੂ ਹੈ, ਜਿਸਨੂੰ ਜਿਹੜਾ ਖਾਵੇ ਉਹ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ। ਪਰ ਵਿਆਹ ਤੋਂ ਬਾਅਦ ਜੇਕਰ ਕਿਸੇ ਪਤੀ ਨੂੰ ਖਾਣੇ ‘ਚ ਪਤਨੀ ਵਲੋਂ ਸਿਰਫ ਲੱਡੂ ਹੀ ਮਿਲੇਣ ਤਾਂ ਹਾਲਾਤ ਦਾ ਅੰਦਾਜ਼ਾ ਤੁਸੀ ਆਸਾਨੀ ਨਾਲ ਲਗਾ ਸਕਦੇ ਹੋ। ਜੀ ਹਾਂ, ਯੂਪੀ ਦੇ ਮੇਰਠ ਤੋਂ ਇਨ੍ਹੀਂ ਦਿਨੀਂ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣਕੇ ਤੁਸੀ ਹੈਰਾਨ ਰਹਿ ਜਾਓਗੇ।

ਮੇਰਠ ਵਿਚ ਇਕ ਪਤੀ ਨੇ ਅਪਣੀ ਪਤਨੀ ਤੋਂ ਇਸ ਲਈ ਤਲਾਕ ਮੰਗਿਆ ਹੈ ਕਿਉਂਕਿ ਉਹ ਹਰ ਸਮੇਂ ਉਸ ਨੂੰ ਲੱਡੂ ਖਵਾਉਂਦੀ ਰਹਿੰਦੀ ਸੀ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਕਿਸੇ ਤਾਂਤਰਿਕ ਦੇ ਕਹਿਣ ‘ਤੇ ਅਜਿਹਾ ਕਰ ਰਹੀ ਹੈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪਤੀ-ਪਤਨੀ ਨੂੰ ਸਹਿਮਤੀ ਲਈ ਮਸ਼ਵਰਾ ਕੇਂਦਰ ਵਿਚ ਬੁਲਾਇਆ ਗਿਆ।

ਇੱਥੇ ਅਧਿਕਾਰੀਆਂ ਨੂੰ ਪਤੀ ਨੇ ਦੱਸਿਆ ਕਿ ਉਹ ਕੁਝ ਸਮੇਂ ਪਹਿਲਾਂ ਬਿਮਾਰ ਹੋ ਗਿਆ ਸੀ, ਉਸ ਸਮੇਂ ਉਸ ਦੀ ਪਤਨੀ ਕਿਸੇ ਤਾਂਤਰਿਕ ਕੋਲ ਗਈ ਸੀ, ਜਿਸ ਨੇ ਉਸ ਨੂੰ ਪਤੀ ਨੂੰ ਲੱਡੂ ਖਵਾਉਣ ਦੀ ਸਲਾਹ ਦਿੱਤੀ ਸੀ। ਜਿਸ ਤੋਂ ਬਾਅਦ ਪਤਨੀ ਆਪਣੇ ਪਤੀ ਨੂੰ ਖਾਣ ਲਈ ਸਿਰਫ ਲੱਡੂ ਦੇ ਰਹੀ ਹੈ। ਉਹ ਵੀ ਸਵੇਰੇ ਚਾਰ ਅਤੇ ਸ਼ਾਮ ਚਾਰ ਵਜੇ ਤੋਂ ਪਹਿਲਾਂ। ਸਿਰਫ਼ ਇਹੀ ਨਹੀਂ ਉਸ ਨੇ ਦੱਸਿਆ ਕਿ ਇਸ ਦੌਰਾਨ ਉਸ ਦੀ ਪਤਨੀ ਉਸ ਨੂੰ ਕੁਝ ਹੋਰ ਖਾਣ ਲਈ ਨਹੀਂ ਦਿੰਦੀ ਹੈ।

ਜ਼ਿਕਰਯੋਗ ਹੈ ਕਿ ਉਹਨਾਂ ਦੇ ਵਿਆਹ ਨੂੰ 10 ਸਾਲ ਹੋ ਚੁੱਕੇ ਹਨ। ਮਸ਼ਵਰਾ ਕੇਂਦਰ ਦੇ ਅਧਿਕਾਰੀ ਤਲਾਕ ਲੈਣ ਦੇ ਇਸ ਕਾਰਨ ਨੂੰ ਲੈ ਕੇ ਪਰੇਸ਼ਾਨ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਲਾਹ ਲਈ ਉਹ ਪਤੀ-ਪਤਨੀ ਨੂੰ ਬੁਲਾ ਸਕਦੇ ਹਨ ਪਰ ਉਹ ਔਰਤ ਦੇ ਅੰਧ-ਵਿਸ਼ਵਾਸ ਦਾ ਇਲਾਜ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਔਰਤ ਨੂੰ ਯਕੀਨ ਹੈ ਕਿ ਲੱਡੂ ਉਸ ਦੇ ਪਤੀ ਨੂੰ ਠੀਕ ਕਰ ਦੇਵੇਗਾ ਤੇ ਇਸ ਤੋਂ ਇਲਾਵਾ ਉਹ ਕੋਈ ਹੋਰ ਗੱਲ ਮੰਨਣ ਲਈ ਤਿਆਰ ਨਹੀਂ ਹੈ।

Check Also

ਭਾਗਵਤ ਨੂੰ ‘ਰਾਸ਼ਟਰ ਪਿਤਾ’ ਕਹਿਣ ਵਾਲੇ ਡਾਕਟਰ ਇਲਿਆਸੀ ਨੂੰ ਜਾਨੋਂ ਮਾਰਨ ਦੀਆਂ ਮਿਲੀਆਂ ਧਮਕੀਆਂ

ਨਿਊਜ਼ ਡੈਸਕ: ਆਲ ਇੰਡੀਆ ਇਮਾਮ ਆਰਗੇਨਾਈਜੇਸ਼ਨ (AIIO) ਦੇ ਮੁੱਖ ਇਮਾਮ ਡਾਕਟਰ ਉਮਰ ਅਹਿਮਦ ਇਲਿਆਸੀ ਨੂੰ …

Leave a Reply

Your email address will not be published.