ਜਦੋਂ 90 ਕਿ.ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀ ਗੱਡੀ ‘ਚ ਸੌਂ ਗਿਆ ਡਰਾਈਵਰ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਸ਼ਹਿਰ ਬੋਸਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਜਾਣ ਕੇ ਤੁਸੀ ਰਹਿ ਜਾਓਗੇ। ਇੱਥੇ ਕਾਰ ਵਿੱਚ ਦੋ ਵਿਅਕਤੀ 90 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਚੱਲ ਰਹੀ ਕਾਰ ਵਿਚ ਸੌਂ ਗਏ। ਅਸਲ ‘ਚ ਉਹ ਦੋਵੇਂ ਗੱਡੀ ਨੂੰ ਆਟੋ ਪਾਇਲਟ ਮੋਡ ‘ਤੇ ਲਗਾ ਕੇ ਸੌਂ ਗਏ ਤੇ ਉੱਥੋਂ ਜਾ ਰਹੇ ਮੈਸਾਚੁਸੇਟਸ ਦੇ ਇਕ ਵਿਅਕਤੀ ਨੇ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।

ਵੀਡੀਓ ਵਿਚ ਤੁਸੀ ਵੇਖ ਸਕਦੇ ਹੋ ਕਿ ਟੇਸਲਾ ਕਾਰ ‘ਚ ਸਵਾਰ ਡਰਾਈਵਰ ਤੇ ਪੈਸੇਂਜਰ ਦੋਵੇਂ ਸੌਂ ਰਹੇ ਹਨ ਤੇ ਗੱਡੀ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਵੀਡੀਓ ਆਪਣੀ ਕਾਰ ‘ਚ ਵੀਡੀਓ ਬਣਾ ਰਹੇ ਵਿਅਕਤੀ ਨੇ ਟੇਸਲਾ ਕਾਰ ‘ਚ ਸੁਤੇ ਲੋਕਾਂ ਨੂੰ ਕਈ ਵਾਰ ਹੌਰਨ ਵਜਾ ਕੇ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਆਰਾਮ ਨਾਲ ਸੁੱਤੇ ਰਹੇ।

ਮਿਲੀ ਜਾਣਕਾਰੀ ਮੁਤਾਬਕ ਵੀਡੀਓ ਬਣਾਉਣ ਵਾਲੇ ਵਿਅਕਤੀ ਦਾ ਨਾਮ ਰੈਂਡਲ ਹੈ ਤੇ ਉਹ ਇਕ ਖੇਡ ਪੱਤਰਕਾਰ ਹਨ। ਉਨ੍ਹਾਂ ਨੇ ਇਸ ਪੂਰੀ ਘਟਨਾ ਦੀ ਵੀਡੀਓ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਲਿਖਿਆ,”ਕੁਝ ਲੋਕ ਤੇਜ਼ ਗਤੀ ਨਾਲ ਚੱਲ ਰਹੀ ਕਾਰ ਵਿਚ ਸੁੱਤੇ ਪਾਏ ਗਏ। ਮੈਂ ਕਈ ਵਾਰ ਹੌਰਨ ਵਜਾ ਕੇ ਉਨ੍ਹਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉੱਠੇ।”

ਵੀਡੀਓ ਵਾਇਰਲ ਹੋਣ ਤੋਂ ਬਾਅਦ ਟੇਸਲਾ ਦੇ ਬੁਲਾਰੇ ਨੇ ਕਿਹਾ ਕਿ ਇਸ ਤਰ੍ਹਾਂ ਦੀ ਵੀਡੀਓ ਇਕ ਖਤਰਨਾਕ ਮਜ਼ਾਕ ਤੇ ਟੇਸਲਾ ਦਾ ਡਰਾਈਵਿੰਗ ਮਾਨੀਟਿਰਿੰਗ ਸਿਸਟਮ ਲਗਾਤਾਰ ਡਰਾਈਵਰ ਨੂੰ ਚਿਤਾਵਨੀ ਦਿੰਦਾ ਰਹਿੰਦਾ ਹੈ ਕਿ ਉਹ ਐਕਟਿਵ ਰਹੇ ਅਤੇ ਜਦੋਂ ਚਿਤਾਵਨੀ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਤਾਂ ਫਿਰ ਕਾਰ ਦਾ ਸਾਫਟਵੇਅਰ ਕਾਰ ਨੂੰ ਆਟੋ ਪਾਇਲਟ ਮੋਡ ‘ਤੇ ਜਾਣ ਤੋਂ ਰੋਕਦਾ ਹੈ।

Share this Article
Leave a comment