ਤੁਸੀਂ ਇੱਟਾਂ-ਸੀਮੇਂਟ ਤੇ ਲੱਕੜ ਨਾਲ ਬਣੇ ਘਰ ਤਾਂ ਦੇਖੇ ਹੀ ਹੋਣਗੇ ਪਰ ਕੀ ਤੁਸੀਂ ਕਦੇ ਲੋਹੇ ਦੇ ਕੰਟੇਨਰ ਨਾਲ ਬਣਿਆ ਘਰ ਵੇਖਿਆ ਹੈ ? ਤੇ ਉਹ ਵੀ ਇੰਨਾਂ ਸ਼ਾਨਦਾਰ ਕਿ ਤੁਹਾਡੀ ਅੱਖਾਂ ਖੁਲ੍ਹੀਆਂ ਦੀ ਖੁਲ੍ਹੀਆਂ ਰਹਿ ਜਾਣਗੀਆਂ।
ਜੀ ਹਾਂ, ਟੈਕਸਸ ਦੇ ਹਿਊਸਟਨ ਸ਼ਹਿਰ ‘ਚ ਰਹਿਣ ਵਾਲੇ ਇੱਕ ਵਿਅਕਤੀ ਨੇ ਸ਼ਿਪਿੰਗ ਕੰਟੇਨਰ ਨਾਲ ਆਪਣੇ ਸੁਪਣਿਆਂ ਦਾ ਘਰ ਬਣਾਇਆ ਹੈ। ਇਹ ਘਰ ਬਾਹਰੋਂ ਤਾਂ ਲੋਹੇ ਦੇ ਵੱਡੇ-ਵੱਡੇ ਬਕਸਿਆਂ ਵਰਗਾ ਦਿਖਾਈ ਜ਼ਰੂਰ ਦਿੰਦਾ ਹੈ, ਪਰ ਇਸ ਦੇ ਅੰਦਰ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਮੌਜੂਦ ਹਨ।
ਵਿਲ ਬਰਿਔਕਸ (Will Breaux) ਨਾਮ ਦਾ ਵਿਅਕਤੀ ਇਸ ਘਰ ਦਾ ਮਾਲਕ ਹੈ। ਉਨ੍ਹਾਂ ਨੇ ਹਿਊਸਟਨ ਸ਼ਹਿਰ ਦੇ ਮੈਕਗੋਵਨ ਸਟਰੀਟ ‘ਤੇ 11 ਸ਼ਿਪਿੰਗ ਕੰਟੇਨਰਾਂ ਨਾਲ ਤਿੰਨ ਮੰਜ਼ਿਲਾ ਘਰ ਬਣਾਇਆ ਹੈ। ਖਾਸ ਗੱਲ ਇਹ ਹੈ ਕਿ 2,500 ਸਕੁਏਅਰ ਫੁੱਟ ਵਿੱਚ ਬਣੇ ਇਸ ਘਰ ‘ਤੇ ਤਪਸ਼, ਤੂਫਾਨ ਤੇ ਪਾਣੀ ਦਾ ਵੀ ਕੁੱਝ ਅਸਰ ਨਹੀਂ ਹੁੰਦਾ।
ਮੀਡੀਆ ਰਿਪੋਰਟਾਂ ਮੁਤਾਬਕ, ਵਿਲ ਨੇ ਸਾਲ 2000 ਵਿੱਚ ਇਹ ਅਨੋਖਾ ਘਰ ਬਣਾਉਣ ਬਾਰੇ ਸੋਚਿਆ ਸੀ ਪਰ ਇਸ ਵਿੱਚ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗਿਆ। ਹਾਲਾਂਕਿ ਉਹ ਸਭ ਤੋਂ ਅਨੋਖਾ ਘਰ ਬਣਾਉਣਾ ਚਾਹੁੰਦੇ ਸਨ ਇਸ ਲਈ ਉਨ੍ਹਾਂਨੇ ਇਸ ਦੇ ਲਈ ਡਿਜ਼ਾਈਨਰ ਦੀ ਭਾਲ ਕੀਤੀ ਪਰ ਜਦੋਂ ਕੋਈ ਡਿਜ਼ਾਈਨਰ ਨਹੀਂ ਮਿਲਿਆ ਤਾਂ ਸਾਲ 2011 ਵਿੱਚ ਉਸ ਨੇ ਆਪਣੇ ਆਪ ਹੀ ਇਸ ਘਰ ਨੂੰ ਬਣਾਉਣ ਦਾ ਫੈਸਲਾ ਲੈ ਲਿਆ।
ਵਿਲ ਨੇ ਇਸ ਘਰ ਨੂੰ ਬਣਾਉਣ ਤੋਂ ਪਹਿਲਾਂ ਇੱਕ 3-ਡੀ ਸਕੈਚ ਤਿਆਰ ਕੀਤਾ ਉਸ ਤੋਂ ਬਾਅਦ ਇਸ ਨੂੰ ਬਣਾਉਣ ਵਿੱਚ ਲਗ ਗਿਆ। ਅਸਲ ‘ਚ ਸ਼ਿਪਿੰਗ ਕੰਟੇਨਰ ਨਾਲ ਘਰ ਬਣਾਉਣ ਦੇ ਪਿੱਛੇ ਵਿਲ ਦਾ ਮਕਸਦ ਇੱਕ ਮਜਬੂਤ ਘਰ ਬਣਾਉਣ ਦਾ ਸੀ ਜਿਹੜਾ ਕਿ ਕਈ ਸਾਲਾਂ ਤੱਕ ਬਿਨਾਂ ਕਿਸੇ ਨੁਕਸਾਨ ਦੇ ਟਿਕਿਆ ਰਹੇ ।
ਵਿਅਕਤੀ ਨੇ ਸ਼ਿਪਿੰਗ ਕੰਟੇਨਰਾਂ ਨਾਲ ਬਣਾਇਆ 3 ਮੰਜ਼ਿਲਾ ਸ਼ਾਨਦਾਰ ਘਰ, ਦੇਖੋ ਅੰਦਰ ਦੀਆਂ ਤਸਵੀਰਾਂ

Leave a Comment
Leave a Comment