ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਭਵਾਨੀਪੁਰ ਵਿੱਚ ਇੱਕ ਰੈਲੀ ਦੌਰਾਨ ਭਾਜਪਾ ਨੂੰ ਕਰੜੇ ਹੱਥੀਂ ਲਿਆ। ਮਮਤਾ ਨੇ ਸਿੱਧਾ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਾਂ ਲੈ ਕੇ ਉਨ੍ਹਾਂ ‘ਤੇ ਹਮਲਾ ਕੀਤਾ।
ਉਨ੍ਹਾਂ ਕਿਹਾ, “ਨਰਿੰਦਰ ਮੋਦੀ ਜੀ, ਅਮਿਤ ਸ਼ਾਹ ਜੀ, ਅਸੀਂ ਤੁਹਾਨੂੰ ਭਾਰਤ ਨੂੰ ਤਾਲਿਬਾਨ ਵਰਗਾ ਨਹੀਂ ਬਣਾਉਣ ਦੇਵਾਂਗੇ। ਭਾਰਤ ਇੱਕ ਰਹੇਗਾ। ਗਾਂਧੀ ਜੀ, ਨੇਤਾ ਜੀ, ਵਿਵੇਕਾਨੰਦ, ਸਰਦਾਰ ਵੱਲਭਭਾਈ ਪਟੇਲ, ਗੁਰੂ ਨਾਨਕ ਜੀ, ਗੌਤਮ ਬੁੱਧ, ਜੈਨ ਸਾਰਿਆਂ ਦੇ ਪੈਰੋਕਾਰ ਇਸ ਦੇਸ਼ ‘ਚ ਇਕੱਠੇ ਰਹਿਣਗੇ । ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਦੀ ਆਗਿਆ ਨਹੀਂ ਦੇਵਾਂਗੇ।
ਮਮਤਾ ਨੇ ਅੱਗੇ ਕਿਹਾ, “ਭਾਜਪਾ ਇੱਕ ‘ਜੁਮਲਾ’ ਪਾਰਟੀ ਹੈ। ਉਹ ਝੂਠ ਬੋਲਦੇ ਹਨ ਕਿ ਅਸੀਂ ਰਾਜ ਵਿੱਚ ਦੁਰਗਾ ਪੂਜਾ, ਲਕਸ਼ਮੀ ਪੂਜਾ ਦੀ ਇਜਾਜ਼ਤ ਨਹੀਂ ਦਿੰਦੇ। ਪਰ ਜੇ ਭਾਜਪਾ ਦੇ ਲੋਕ ਧਾਰਾ 144 ਲਗਾਉਂਦੇ ਰਹੇ ਤਾਂ ਦੁਰਗਾ ਪੂਜਾ ਕਿਵੇਂ ਹੋਵੇਗੀ?”
ਤੁਹਾਨੂੰ ਦੱਸ ਦੇਈਏ ਕਿ ਭਵਾਨੀਪੁਰ ਸੀਟ ‘ਤੇ ਮਮਤਾ ਬੈਨਰਜੀ ਨੂੰ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਦੀ ਸਿੱਧੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ, ਮੁੱਖ ਮੰਤਰੀ ਨੇ ਰੈਲੀ ਵਿੱਚ ਭਾਜਪਾ ‘ਤੇ ਨਿਸ਼ਾਨਾ ਸਾਧਿਆ।