ਪਖਾਨੇ ਵਿੱਚ ਖੜ੍ਹੇ ਲਾੜੇ ਦੀ ਤਸਵੀਰ ਦੇਖ ਕੇ ਹੀ ਮਿਲਣਗੇ ਇਸ ਸਕੀਮ ਦੇ ਰੁਪਏ!

TeamGlobalPunjab
1 Min Read

ਮੱਧ ਪ੍ਰਦੇਸ : ਵਿਆਹ ਤੋਂ ਪਹਿਲਾਂ ਫੋਟੋਸੂਟ ਨੂੰ ਲੈ ਕੇ ਕਿਸੇ ਵੀ ਵਿਆਹ ਵਾਲੇ ਮੁੰਡੇ ਜਾਂ ਕੁੜੀ ਦਾ ਮਨ ਬਹੁਤ ਉਤਸਾਹਿਤ ਹੁੰਦਾ ਹੈ, ਪਰ ਮੱਧ ਪ੍ਰਦੇਸ ਦੇ ਕੁਝ ਇਲਾਕਿਆਂ ਅੰਦਰ ਇੱਕ ਅਜਿਹਾ ਫੋਟੋਸੂਟ  ਕਰਵਾਉਣ ਲਈ ਵਿਆਹ ਵਾਲੇ ਮੁੰਡੇ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਹੀ ਇਸ ਨੂੰ ਆਪਣੇ ਜੀਵਨ ਵਿੱਚ ਕੋਈ ਯਾਦ ਰੱਖਣਾ ਚਾਹੇ। ਜੀ ਹਾਂ ਕਿਉਂਕਿ ਇਹ ਫੋਟੋਸੂਟ ਹੀ ਅਜਿਹਾ ਹੈ। ਦਰਅਸਲ ਇਸ ਫੋਟੋਸੂਟ ਤੋਂ ਬਿਨਾਂ ਸ਼ੌਚਾਲਿਆ ਦੇ ਨਿਰਮਾਣ ਨੂੰ ਵਧਾਉਣ ਲਈ ਮੁੱਖ ਮੰਤਰੀ ਕੰਨਿਆ ਵਿਆਹ ਯੋਜਨਾ ਤਹਿਤ 51 ਹਜ਼ਾਰ ਰੁਪਏ ਰਾਸ਼ੀ ਨਹੀਂ ਮਿਲ ਸਕੇਗੀ। ਜਾਣਕਾਰੀ ਮੁਤਾਬਿਕ ਇਸ ਯੋਜਨਾ ਦੇ ਫਾਰਮ ਉਸ ਸਮੇਂ ਹੀ ਸਵੀਕਾਰ ਕੀਤੇ ਜਾਣਗੇ ਜੇਕਰ ਵਿਆਹ ਵਾਲੇ ਮੁੰਡੇ ਦੇ ਘਰ ਪਖਾਣਾ ਹੋਵੇਗਾ।

ਜਾਣਕਾਰੀ ਮੁਤਾਬਿਕ ਅਧਿਕਾਰੀ ਹਰ ਕਿਸੇ ਦੇ ਘਰ ਜਾ ਕੇ ਚੈੱਕ ਕਰਨ ਦੀ ਬਜਾਏ ਪਖਾਣੇ ਵਿੱਚ ਖੜ੍ਹੇ ਵਿਆਹ ਵਾਲੇ ਮੁੰਡੇ ਦੀ ਫੋਟੋ ਦੀ ਮੰਗ ਕਰ ਰਹੇ ਹਨ। ਇਹ ਯੋਜਨਾ ਕੇਵਲ ਪਿੰਡਾ ਦੇ ਵਿੱਚ ਹੀ ਨਹੀਂ ਬਲਕਿ ਮਹਾਂਨਗਰਾਂ ਦੇ ਵਿੱਚ ਵੀ ਹੈ। ਇਸ ਸਬੰਧੀ ਭੋਪਾਲ ਦੇ ਇਕ ਵਿਅਕਤੀ ਨੇ ਦੱਸਿਆ ਕਿ, “ਇੱਕ ਅਜਿਹੇ ਮੈਰਿਜ ਸਰਟੀਫਿਕੇਟ ਬਾਰੇ ਸੋਚੋ ਜਿਸ ਵਿੱਚ ਲਾੜਾ ਪਖਾਣੇ ਵਿੱਚ ਖੜ੍ਹਾ ਹੋਵੇ। ਮੈਨੂੰ ਦੱਸਿਆ ਗਿਆ ਕਿ ਜਦੋਂ ਤੱਕ ਮੈਂ ਪਖਾਣੇ ਵਿੱਚ ਖੜ੍ਹ ਕੇ ਤਸਵੀਰ ਨਹੀਂ ਲਵਾਂਗਾ ਕਾਜੀ ਨਮਾਜ ਨਹੀਂ ਪੜ੍ਹੇਗਾ।“

Share this Article
Leave a comment