ਭਾਰਤ ਨਹੀਂ, ਸਾਡੇ ਕੋਲ ਹੈਲੀਕਾਪਟਰਾਂ ਤੇ ਨਾਗਰਿਕ ਟੀਮ ਦਾ ਹੋਵੇਗਾ ਕੰਟਰੋਲ: ਮਾਲਦੀਵ ਆਰਮੀ

Prabhjot Kaur
2 Min Read
running soldiers carrying weapons

ਨਿਊਜ਼ ਡੈਸਕ: ਭਾਰਤ ਵਲੋਂ ਸਪਲਾਈ ਕੀਤੇ ਗਏ ਹੈਲੀਕਾਪਟਰਾਂ ਅਤੇ ਉਨ੍ਹਾਂ ਨੂੰ ਚਲਾਉਣ ਵਾਲੇ ਨਾਗਰਿਕ ਅਮਲੇ ‘ਤੇ ਮਾਲਦੀਵ ਦਾ ਕੰਟਰੋਲ ਹੋਵੇਗਾ। ਮਾਲਦੀਵ ਰੱਖਿਆ ਬਲ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਮਾਲਦੀਵ ਨੈਸ਼ਨਲ ਡਿਫੈਂਸ ਫੋਰਸ ਲਈ ਯੋਜਨਾ, ਨੀਤੀ ਅਤੇ ਸੰਸਾਧਨ ਪ੍ਰਬੰਧਨ ਦੇ ਪ੍ਰਮੁੱਖ ਨਿਰਦੇਸ਼ਕ ਕਰਨਲ ਅਹਿਮਦ ਮੁਜੁਥਬਾ ਮੁਹੰਮਦ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਮਾਲਦੀਵ ਤੋਂ ਭਾਰਤੀ ਸੈਨਿਕਾਂ ਦੀ ਵਾਪਸੀ ਲਈ ਵਿਚਾਰ-ਵਟਾਂਦਰਾ ਜਾਰੀ ਹੈ।

ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦੀ ਸਰਕਾਰ ਨੇ 10 ਮਈ ਤੋਂ ਬਾਅਦ ਕਿਸੇ ਵੀ ਵਿਦੇਸ਼ੀ ਫੌਜੀ ਨੂੰ ਮਾਲਦੀਵ ਵਿੱਚ ਤਾਇਨਾਤ ਰਹਿਣ ਦੀ ਆਗਿਆ ਨਾ ਦੇਣ ਦਾ ਫੈਸਲਾ ਲਿਆ ਹੈ। ਪਿਛਲੇ ਹਫਤੇ, ਭਾਰਤ ਨੇ ਕਿਹਾ ਸੀ ਕਿ ਤਕਨੀਕੀ ਮਾਹਰਾਂ ਦੀ ਪਹਿਲੀ ਨਾਗਰਿਕ ਟੀਮ ਮਾਲਦੀਵ ਵਿੱਚ ਇੱਕ ਉੱਨਤ ਹਲਕੇ ਹੈਲੀਕਾਪਟਰ ਦਾ ਸੰਚਾਲਨ ਕਰਨ ਵਾਲੇ ਫੌਜੀ ਕਰਮਚਾਰੀਆਂ ਦੀ ਥਾਂ ਲੈਣ ਲਈ ਮਾਲਦੀਵ ਪਹੁੰਚੀ ਹੈ।

ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ 29 ਫਰਵਰੀ ਨੂੰ ਹਫਤਾਵਾਰੀ ਪ੍ਰੈੱਸ ਬ੍ਰੀਫਿੰਗ ‘ਚ ਕਿਹਾ, “ਐਡਵਾਂਸਡ ਲਾਈਟ ਹੈਲੀਕਾਪਟਰ ਨੂੰ ਚਲਾਉਣ ਲਈ ਤਕਨੀਕੀ ਕਰਮਚਾਰੀਆਂ ਦੀ ਪਹਿਲੀ ਟੀਮ ਮਾਲਦੀਵ ਪਹੁੰਚ ਗਈ ਹੈ। ਇਹ ਮੌਜੂਦਾ ਕਰਮਚਾਰੀਆਂ ਦੀ ਥਾਂ ਲਵੇਗੀ ਜੋ ਇਸ ਪਲੇਟਫਾਰਮ ਦਾ ਸੰਚਾਲਨ ਕਰ ਰਹੇ ਸਨ।” ਭਾਰਤੀ ਫੌਜੀ ਕਰਮਚਾਰੀਆਂ ਦੀ ਵਾਪਸੀ ਦੇ ਮੁੱਦੇ ਨੂੰ ਹੱਲ ਕਰਨ ਲਈ ਗਠਿਤ ਉੱਚ ਪੱਧਰੀ ਕੋਰ ਗਰੁੱਪ ਦੀ ਦੂਜੀ ਬੈਠਕ ਤੋਂ ਬਾਅਦ ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ 10 ਮਈ ਤੱਕ ਆਪਣੇ ਸਾਰੇ ਫੌਜੀ ਕਰਮਚਾਰੀਆਂ ਨੂੰ ਦੋ ਪੜਾਵਾਂ ਵਿੱਚ ਵਾਪਸ ਲੈ ਲਵੇਗਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment