5 ਰੁਪਏ ਦੇ ਦੇਸੀ ਪਾਪੜ ਨੂੰ ‘Nachos’ ਦਾ ਨਾਮ ਦੇ ਕੇ ਇਸ ਕੀਮਤ ‘ਚ ਵੇਚ ਰਿਹੈ ਇਹ ਰੈਸਟੋਰੈਂਟ

Prabhjot Kaur
2 Min Read

ਨਿਊਜ਼ ਡੈਸਕ: ਕੀ ਤੁਸੀਂ ਵੀ ਖਾਣੇ ਦੇ ਨਾਲ ਪਾਪੜ ਖਾਣਾ ਪਸੰਦ ਕਰਦੇ ਹੋ, ਤਾਂ ਤੁਸੀਂ ਵੀ ਜਾਣਦੇ ਹੋਵੋਗੇ ਕਿ ਦੁਕਾਨਾਂ ‘ਤੇ ਇਸ ਦੀ ਕੀਮਤ ਕੀ ਹੋ ਸਕਦੀ ਹੈ ਪਰ ਵਿਦੇਸ਼ਾਂ ‘ਚ ਇੱਕ ਰੈਸਟੋਰੈਂਟ ‘ਚ ਇਸ ਨੂੰ ਨਾਚੋਜ਼ ਦੇ ਨਾਮ ‘ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ। ਹਾਲਾਂਕਿ, ਭਾਰਤ ਦੇ ਲੋਕ ਖਾਣੇ ਦੇ ਨਾਲ ਪਾਪੜ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਹਰ ਕੋਈ ਜਾਣਦਾ ਹੈ ਕਿ ਪਾਪੜ ਇੰਨਾ ਮਹਿੰਗਾ ਨਹੀਂ ਹੈ। ਭਾਰਤ ਦੇ ਕੁਝ ਲੋਕ ਦੁਪਹਿਰ ਦੇ ਖਾਣੇ ਅਤੇ ਰਾਤ ਦੇ ਖਾਣੇ ਦੌਰਾਨ ਪਾਪੜ ਨੂੰ ਵੀ ਨਾਲ ਖਾਂਦੇ ਹਨ। ਮਲੇਸ਼ੀਆ ਦੇ ਇੱਕ ਰੈਸਟੋਰੈਂਟ ‘ਚ ਭਾਰਤੀ ਪਾਪੜ ਨੂੰ ਏਸ਼ੀਅਨ ਨਾਚੋਸ ਦੇ ਨਾਮ ‘ਤੇ ਵੇਚਿਆ ਜਾ ਰਿਹਾ ਹੈ ਅਤੇ ਇਸ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਲੋਕ ਇਸ ਨੂੰ ਦੇਖ ਕੇ ਹੈਰਾਨ ਰਹਿ ਗਏ।

ਰੈਸਟੋਰੈਂਟ ਵਲੋਂ ਇੱਕ ਪਲੇਟ ਕੁਝ ਚਟਨੀ ਅਤੇ ਸਲਾਦ ਦੇ ਨਾਲ ਚਾਰ-ਪੰਜ ਪਾਪੜ ਦਿੱਤੇ ਜਾ ਰਹੇ ਹਨ ਅਤੇ ਇਸ ਦੀ ਕੀਮਤ 500 ਰੁਪਏ ਰੱਖੀ ਹੈ। ਜੇਕਰ ਤੁਸੀਂ ਭਾਰਤੀ ਬਾਜ਼ਾਰ ‘ਚ ਜਾਵੋਗੇ ਤਾਂ ਇਹ ਤੁਹਾਨੂੰ ਪੰਜ ਰੁਪਏ ‘ਚ ਵੀ ਮਿਲ ਜਾਵੇਗਾ। ਵੈਸੇ ਵੀ ਭਾਰਤੀ ਭੋਜਨ ਵਿਦੇਸ਼ਾਂ ਵਿੱਚ ਮਹਿੰਗੇ ਭਾਅ ਵਿਕਦਾ ਹੈ। ਵਿਦੇਸ਼ੀ ਰੈਸਟੋਰੈਂਟਾਂ ਵਿੱਚ ਚਾਹ ਦੀ ਕੀਮਤ ਵੀ ਜ਼ਿਆਦਾ ਹੈ।

ਇਸੇ ਤਰ੍ਹਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਤਸਵੀਰ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਮਲੇਸ਼ੀਆ ਦਾ ਇੱਕ ਰੈਸਟੋਰੈਂਟ ‘ਏਸ਼ੀਅਨ ਨਾਚੋਸ’ ਦੇ ਨਾਮ ਨਾਲ ਮਸ਼ਹੂਰ ਭਾਰਤੀ ਪਾਪੜ ਵੇਚ ਰਿਹਾ ਹੈ। ਇੱਕ ਟਵਿੱਟਰ ਯੂਜ਼ਰ ਨੇ Menu ਦੀ ਤਸਵੀਰ ਸਾਂਝੀ ਕਰਕੇ ਲਿਖਿਆ, ‘ਇੱਕ ਅਪਰਾਧ।’

‘Snitch by the Thieves’ ਨਾਮ ਦਾ ਮਲੇਸ਼ੀਆ ‘ਚ ਰੈਸਟੋਰੈਂਟ ਹੈ। ਜਿੱਥੇ 4-5 ਪਾਪੜਾਂ ਦੀ ਕੀਮਤ 27 ਮਲੇਸ਼ੀਅਨ ਰਿੰਗਿਟ ਦਿੱਤੀ ਹੋਈ ਹੈ, ਜੋ ਕਿ ਲਗਭਗ 500 ਰੁਪਏ ਬਣਦੇ ਹਨ। ਜਿਵੇਂ ਹੀ ਭਾਰਤੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਲੋਕਾਂ ਨੇ ਇੰਟਰਨੈੱਟ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀਆਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment