ਮਲਾਲਾ ਯੂਸਫਜੇਈ – ਸਭ ਤੋਂ ਛੋਟੀ ਉਮਰ ਦੀ ਨੋਬਲ ਇਨਾਮ ਜੇਤੂ

TeamGlobalPunjab
5 Min Read

-ਅਵਤਾਰ ਸਿੰਘ

ਸਕੂਲੀ ਕੁੜੀਆਂ ਨੂੰ ਸਿੱਖਿਆ ਲਈ ਮੁਹਿੰਮ ਚਲਾਉਣ ਵਾਲੀ ਮਲਾਲਾ ਯੂਸਫਜੇਈ ਸ਼ੋਸਲ ਵੈਬਸਾਇਟ ਟਵਿੱਟਰ ਨਾਲ ਜੁੜੀ। ਉਸਨੇ ਆਪਣੇ ਸਕੂਲ ਦੇ ਆਖਰੀ ਦਿਨ ਟਵਿੱਟਰ ਜੁਆਇਨ ਕੀਤਾ। ਉਸਨੇ ਪਹਿਲੇ ਟਵਿੱਟਰ ਵਿਚ ਲਿਖਿਆ ਸੀ, “ਅੱਜ ਸਕੂਲ ‘ਚ ਮੇਰਾ ਆਖਰੀ ਦਿਨ ਹੈ ਤੇ ਟਵਿੱਟਰ ‘ਤੇ ਪਹਿਲਾ।” ਨੋਬਲ ਇਨਾਮ ਜੇਤੂ ਮਲਾਲਾ ਨੇ ਕਿਹਾ ਕਿ ਉਹ ਉਨ੍ਹਾਂ ਲੱਖਾਂ ਕੁੜੀਆਂ ਨਾਲ ਹੈ, ਜਿਨ੍ਹਾਂ ਨੂੰ ਉਨ੍ਹਾਂ ਵਾਂਗ ਮੌਕਾ ਨਹੀਂ ਮਿਲਿਆ। ਮਲਾਲਾ ਯੂਸਫਜੇਈ ਦਾ ਜਨਮ 12 ਜੁਲਾਈ,1997 ਨੂੰ ਪਾਕਿਸਤਾਨ ਦੇ ਮਿੰਗੋਰਾ ਵਿੱਚ ਪਿਤਾ ਜ਼ਿਆਉਦੀਨ ਅਤੇ ਮਾਤਾ ਤੋਰ ਪਿਕਾਈ ਯੂਸਫਜੇਈ ਦੇ ਘਰ ਹੋਇਆ।

ਉਸਨੇ ਲੋਕਾਂ ਨੂੰ ਕੁੜੀਆਂ ਦੀ ਸਿੱਖਿਆ ਲਈ ਜਾਰੀ ਉਨ੍ਹਾਂ ਦੀ ਲੜਾਈ ਨੂੰ ਸਮਰਥਨ ਕਰਨ ਦੀ ਅਪੀਲ ਕੀਤੀ। ਸੰਯੁਕਤ ਰਾਸ਼ਟਰ ਨੇ ਪਿਛਲੇ ਸਾਲ ਕੁੜੀਆਂ ਦੀ ਸਿੱਖਿਆ ਲਈ ਅਵਾਜ਼ ਬੁਲੰਦ ਕਰਕੇ ਵੱਡੇ ਸੰਘਰਸ ਦੇ ਰਾਹ ਤੁਰੀ ਮਲਾਲਾ ਨੂੰ ਸਭ ਤੋਂ ਆਪਣਾ ਵੱਡਾ ਇਨਾਮ, ‘ਸ਼ਾਂਤੀ ਦੂਤ’ ਨਾਲ ਸਨਮਾਨਿਆ ਸੀ, ਉਸ ਮੌਕੇ ਯੂ ਐਨ ਉ ਦੇ ਜਨਰਲ ਸੱਕਤਰ ਐਟਨੀਉ ਨੇ ਕਿਹਾ ਕਿ ਇਹ ਇਨਾਮ ਪ੍ਰਾਪਤ ਕਰਨ ਵਾਲੀ ਲੜਕੀ ਸੰਸਾਰ ਦੀ ਸਭ ਤੋਂ ਛੋਟੀ ਉਮਰ ਦੀ ਹੈ। ਇਸ ਤੋਂ ਪਹਿਲਾਂ ਉਸਨੂੰ ਸ਼ਾਖਰੋਵ ਪੁਰਸਕਾਰ, ਰਾਸ਼ਟਰੀ ਮਲਾਲਾ ਪੁਰਸਕਾਰ ਤੇ ਹੋਰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਦੁਨੀਆਂ ਦੇ ਇਤਿਹਾਸ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਜੁਲਮ ਤੇ ਜਬਰ ਦੀ ਅੱਤ ਹੋ ਜਾਂਦੀ ਹੈ ਅਤੇ ਕੋਈ ਸ਼ਖਸੀਅਤ ਜਬਰ ਤੇ ਜੁਲਮ ਦੀ ਪ੍ਰਤੀਕ ਹੋ ਨਿਬੜਦੀ ਹੈ ਅਤੇ ਇਤਿਹਾਸ ਨੂੰ ਨਵਾਂ ਮੋੜ ਦਿੰਦੀ ਹੈ। ਮਲਾਲਾ ਯੂਸਫਜੇਈ ਪਾਕਿਸਤਾਨ ਦੀ ਅਜਿਹੀ ਹੀ ਸ਼ਖਸੀਅਤ ਹੋ ਨਿਬੜੀ ਜਿਸ ਦਾ ਪਾਕਿਸਤਾਨ ਦੇ ਇਤਿਹਾਸ ਵਿੱਚ ਨਾਮ ਸਦਾ ਲਈ ਲਿਖਿਆ ਗਿਆ।

ਉਸ ਦਾ ਜਨਮ ਸੂਬਾ ਖੈਬਰ ਪਖਤੂਨਖਵਾ ਦੀ ਸਵਾਤ ਘਾਟੀ ਦੇ ਕਸਬੇ ਮੰਗੌਰ ਵਿੱਚ ਜਿਆ-ਉਦ-ਦੀਨ-ਯੂਸਫਜੇਈ ਦੇ ਘਰ ਹੋਇਆ। ਇਸ ਦੇ ਦੋ ਭਰਾ ਵੀ ਹਨ। ਉਸ ਦਾ ਪਿਤਾ ਪ੍ਰਸਿੱਧ ਪਖਤੂਨੀ ਯੋਧੇ ਤੇ ਸ਼ਾਇਰ ਦੇ ਨਾਮ ‘ਤੇ ਸਕੂਲ ਚਲਾਉਂਦਾ ਹੈ।

- Advertisement -

ਸਵਾਤ ਘਾਟੀ ਜੋ ਪਾਕਿਸਤਾਨ ਦਾ ਸਵਿਜਟਰਲੈਂਡ ਵੀ ਕਿਹਾ ਜਾਂਦਾ ਹੈ। ਇਥੇ 2007 ਵਿੱਚ ਤਾਲਬਿਨ ਨੇ ਕਬਜਾ ਕਰਕੇ ਫੁਰਮਾਨ ਜਾਰੀ ਕੀਤਾ ਕਿ ਲੜਕੀਆਂ ਨੂੰ ਸਿੱਖਿਆ ਹਾਸਲ ਕਰਨ ਦਾ ਕੋਈ ਅਧਿਕਾਰ ਨਹੀਂ। ਹੁਕਮਾਂ ਨੂੰ ਮੰਨਣ ਵਾਲਿਆਂ ਨੂੰ ਲੋਕਾਂ ਦੇ ਸਾਹਮਣੇ ਗੋਲੀਆਂ ਨਾਲ ਉਡਾ ਦਿਤਾ ਜਾਂਦਾ ਸੀ।

ਮਲਾਲਾ ਨੇ ਇਹ ਸਭ ਕੁਝ ਅੱਖੀਂ ਵੇਖਿਆ ਸੀ। ਇਨ੍ਹਾਂ ਦਿਨਾਂ ਵਿੱਚ ਬੀ.ਬੀ. ਸੀ.ਦਾ ਪੱਤਰਕਾਰ ਸਵਾਤ ਦੀ ਘਾਟੀ ਵਿਚੋਂ ਅਜਿਹੀ ਲੜਕੀ ਲੱਭ ਰਿਹਾ ਸੀ ਜੋ ਰੋਜ਼ਾਨਾ ਡਾਇਰੀ ਲਿਖ ਸਕੇ। ਇਸ ਉਦੇਸ਼ ਲਈ ਮਲਾਲਾ ਦੇ ਪਿਤਾ ਨਾਲ ਗੱਲ ਕੀਤੀ ਤੇ ਉਸਨੇ ਮਲਾਲਾ ਦਾ ਨਾਂ ਪੇਸ਼ ਕਰ ਦਿੱਤਾ। ਮਲਾਲਾ ਦੇ ਵਿਚਾਰ ਬੀ. ਬੀ. ਸੀ. ਦੇ ਉਰਦੂ ਅਤੇ ਅੰਗਰੇਜ਼ੀ ਬਲਾਗ ਰਾਹੀਂ ਪਹਿਲੀ ਵਾਰ 3/1/2009 ਨੂੰ ਉਦੋਂ ਸਾਹਮਣੇ ਆਏ, ਜਦੋਂ ਉਸਨੇ ‘ਗੁਲ ਮਕੀ’ ਦੇ ਨਾਂ ਹੇਠ ਲਿਖਣਾ ਸ਼ੁਰੂ ਕੀਤਾ ਤੇ ਦਸ ਹਫਤੇ ਡਾਇਰੀ ਲਿਖੀ ਤੇ 28/9/2012 ਨੂੰ ਉਸਨੇ ਲਿਖਿਆ, “ਮੈਂ ਕਿਸੇ ਇਨਾਮ ਲਈ ਨਹੀਂ ਲੜ ਰਹੀ ਤੇ ਨਾ ਹੀ ਕਿਸੇ ਲਿਸਟ ਵਿਚ ਆਪਣਾ ਨਾਂ ਲਿਖਾਉਣ ਲਈ ਸੰਘਰਸ਼ ਕਰ ਰਹੀ ਹਾਂ। ਮੇਰਾ ਲੜਕੀਆਂ ਤੇ ਬੱਚਿਆਂ ਲਈ ਸਿੱਖਿਆ ਦੇ ਅਧਿਕਾਰ ਵਾਸਤੇ ਲੜਨ ਦਾ ਮਿਸ਼ਨ ਸਭ ਤੋਂ ਵਧ ਅਹਿਮੀਅਤ ਰੱਖਦਾ ਹੈ। ਇਸ ਨੂੰ ਮੈਂ ਅੰਤ ਤਕ ਜਾਰੀ ਰਖਾਂਗੀ।”

9/10/2012 ਨੂੰ ਜਦੋਂ ਮਲਾਲਾ ਸਕੂਲ ਤੋਂ ਵਾਪਸ ਜਾ ਰਹੀ ਸੀ ਤਾਂ ਤਾਲਬਾਨੀਆਂ ਨੇ ਬੱਸ ਰੋਕ ਕੇ ਉਚੀ ਅਵਾਜ਼ ਵਿਚ ਕਿਹਾ ਮਲਾਲਾ ਕੌਣ ਹੈ? ਇਸ ਬਾਰੇ ਦਸ ਦਿਉ ਨਹੀਂ ਤਾਂ ਸਾਰਿਆਂ ਨੂੰ ਗੋਲੀ ਮਾਰ ਦੇਵਾਂਗੇ। ਮਲਾਲਾ ਨੂੰ ਪਛਾਣ ਕੇ ਉਸਦੇ ਸਿਰ ਵਿਚ ਗੋਲੀ ਮਾਰ ਦਿਤੀ ਤੇ ਗੋਲੀ ਬਾਰੀ ਵਿੱਚ ਉਸਦੀ ਜਮਾਤਣ ਤੇ ਇਕ ਟੀਚਰ ਵੀ ਜਖ਼ਮੀ ਹੋ ਗਈ। ਉਸਨੂੰ ਤੁਰੰਤ ਰਾਵਲਪਿੰਡੀ ਦੇ ਹਸਪਤਾਲ ਵਿਚ ਦਾਖਲ ਕਰਕੇ ਸਿਰ ਵਿੱਚ ਗੋਲੀ ਕੱਢ ਦਿੱਤੀ ਗਈ। ਬਾਅਦ ਵਿਚ ਇੰਗਲੈਂਡ ਜਾ ਕੇ ਇਲਾਜ ਉਪਰੰਤ ਠੀਕ ਹੋ ਗਈ।

ਸਵਾਤ ਘਾਟੀ ਵਿੱਚ ਉਸਦੇ ਨਾਂ ‘ਤੇ ਇਕ ਸਕੂਲ, ਮੰਗੌਰਾ ਕਾਲਜ ਵਿੱਚ ਇਕ ਤਕਨੀਕੀ ਵਿਭਾਗ ਦਾ ਨਾਂ ਰੱਖਿਆ ਗਿਆ। ਉਸਨੇ ਸਿੱਖਿਆ ਖਾਸ ਕਰਕੇ ਲੜਕੀਆਂ ਵਾਸਤੇ ਯੂ.ਐਨ.ਉ. ਅਸੈਂਬਲੀ ਵਿੱਚ ਵੀ ਅੱਜ ਦੇ ਦਿਨ 2013 ਵਿੱਚ ਭਾਸ਼ਣ ਦਿੱਤਾ। ਉਹ 10 ਅਕਤੂਬਰ 2014 ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਲੜਕੀ ਹੈ। ਉਸਨੇ ਇਕ ਕਿਤਾਬ, “ਮੈਂ ਮਲਾਲਾ ਹਾਂ।” ਵੀ ਲਿਖੀ। ਉਸ ਨੇ ਕਿਹਾ, “ਲੋਕ ਹੋਰ ਲੋਕਾਂ ਨੂੰ ਕੁਝ ਕਰਨ ਲਈ ਕਹਿੰਦੇ ਹਨ, ਮੇਰਾ ਮੰਨਣਾ ਹੈ ਮੈਂ ਕਿਸੇ ਦੀ ਉਡੀਕ ਕਿਉਂ ਕਰਾਂ? ਕਿਓਂ ਨਾ ਇਕ ਕਦਮ ਚੁੱਕਾਂ ਤੇ ਅੱਗੇ ਨਿਕਲ ਜਾਵਾਂ।”

Share this Article
Leave a comment