Canada News : ਕੈਨੇਡਾ ਪੜ੍ਹਾਈ ਲਈ ਜਾਣ ਦੀ ਤਿਆਰੀ ਕਰ ਰਹੇ ਪੰਜਾਬੀ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਹੁਣ ਸਟੱਡੀ ਵੀਜ਼ਾ ਦੀ ਉਡੀਕ ਹੋਰ ਲੰਮੀ ਹੋ ਗਈ ਹੈ ਅਤੇ ਭਾਰਤ ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਪਰਮਿਟ ਮਿਲਣ ਲਈ 7 ਹਫ਼ਤਿਆਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। ਦਰਅਸਲ, ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ IRCC ਵੱਲੋਂ 14 ਅਕਤੂਬਰ 2026 ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਭਾਰਤੀ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਦਾ ਪ੍ਰੋਸੈਸਿੰਗ ਸਮਾਂ ਇੱਕ ਹਫ਼ਤਾ ਵਧ ਗਿਆ ਹੈ। ਇਸ ਤੋਂ ਪਹਿਲਾਂ 7 ਅਕਤੂਬਰ ਨੂੰ ਇਹ ਸਮਾਂ 6 ਹਫ਼ਤੇ ਦਰਜ ਕੀਤਾ ਗਿਆ ਸੀ।ਇਸ ਬਦਲਾਅ ਦਾ ਅਸਰ ਖ਼ਾਸ ਤੌਰ ‘ਤੇ ਵਿੰਟਰ ਅਤੇ ਸਪ੍ਰਿੰਗ ਇਨਟੇਕ ਵਿੱਚ ਕੈਨੇਡਾ ਜਾਣ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ‘ਤੇ ਪੈ ਸਕਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਪਟਾਕਿਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ, ਇੱਕ ਨੌਜਵਾਨ ਦੀ ਮੌਤ
ਜੇਕਰ ਹੋਰ ਵੀਜ਼ਾ ਸ਼੍ਰੇਣੀਆਂ ਦੀ ਗੱਲ ਕਰੀਏ ਤਾਂ ਭਾਰਤੀਆਂ ਲਈ ਵਰਕ ਪਰਮਿਟ ਦਾ ਪ੍ਰੋਸੈਸਿੰਗ ਸਮਾਂ 11 ਹਫ਼ਤੇ ਹੈ, ਜਦਕਿ ਵਿਜ਼ਟਰ ਵੀਜ਼ਾ ਲਈ 29 ਦਿਨ ਅਤੇ ਸੁਪਰ ਵੀਜ਼ਾ ਲਈ 77 ਦਿਨ ਉਡੀਕ ਕਰਨੀ ਪੈ ਰਹੀ ਹੈ।ਉੱਥੇ ਹੀ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੇ ਸਟੱਡੀ ਪਰਮਿਟ ਦੀ ਉਡੀਕ ਦਾ ਸਮਾਂ ਵੀ ਵੱਖਰਾ ਹੈ। ਭਾਰਤ ਅਤੇ ਕੈਨੇਡਾ ਤੋਂ ਅਪਲਾਈ ਕਰਨ ਵਾਲਿਆਂ ਲਈ 7 ਹਫ਼ਤੇ, ਪਾਕਿਸਤਾਨ ਲਈ 8 ਹਫ਼ਤੇ, ਨਾਈਜੀਰੀਆ ਲਈ 10 ਹਫ਼ਤੇ, ਅਮਰੀਕਾ ਲਈ 5 ਹਫ਼ਤੇ ਅਤੇ ਫਿਲੀਪੀਨਜ਼ ਲਈ 6 ਹਫ਼ਤੇ ਦਾ ਸਮਾਂ ਦੱਸਿਆ ਗਿਆ ਹੈ।ਵੀਜ਼ਾ ਪ੍ਰੋਸੈਸਿੰਗ ਵਿੱਚ ਦੇਰੀ ਕਾਰਨ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਇਹ ਵੀ ਪੜ੍ਹੋ : ਭਾਰਤ ‘ਚ ਗਰੀਬੀ ‘ਚ ਇਤਿਹਾਸਕ ਗਿਰਾਵਟ, PM ਮੋਦੀ ਨੇ ਸਾਂਝੀ ਕੀਤੀ ਵਿਸ਼ਵ ਬੈਂਕ ਦੀ ਰਿਪੋਰਟ
ਕਾਲਜਾਂ ਦੀਆਂ ਦਾਖਲਾ ਤਰੀਕਾਂ ਲੰਘਣ, ਫਲਾਈਟ ਬੁਕਿੰਗ ਬਦਲਣ ਅਤੇ ਰਹਿਣ ਲਈ ਕਮਰਾ ਜਾਂ ਹੋਸਟਲ ਲੱਭਣ ਵਿੱਚ ਪਰੇਸ਼ਾਨੀ ਆ ਸਕਦੀ ਹੈ। ਇਸ ਤੋਂ ਇਲਾਵਾ ਫੀਸਾਂ ਅਤੇ ਹੋਰ ਖਰਚਿਆਂ ਦੀ ਯੋਜਨਾਬੰਦੀ ਵੀ ਪ੍ਰਭਾਵਿਤ ਹੋ ਸਕਦੀ ਹੈ। ਅਜਿਹੇ ਵਿੱਚ ਵਿਦਿਆਰਥੀਆਂ ਨੂੰ ਸਲਾਹ ਹੈ ਕਿ ਉਹ ਆਪਣੀ ਵੀਜ਼ਾ ਅਰਜ਼ੀ ਸਮੇਂ ਸਿਰ ਜਮ੍ਹਾਂ ਕਰਵਾਉਣ ਅਤੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਰੱਖਣ। ਨਾਲ ਹੀ IRCC ਦੀ ਵੈੱਬਸਾਈਟ ‘ਤੇ ਪ੍ਰੋਸੈਸਿੰਗ ਸਮੇਂ ਦੀ ਨਿਯਮਤ ਜਾਂਚ ਕਰਦੇ ਰਹਿਣ, ਤਾਂ ਜੋ ਆਖ਼ਰੀ ਸਮੇਂ ਕਿਸੇ ਵੱਡੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

