ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਹੋਰ ਚੁਸਤ-ਦਰੁਸਤ ਬਣਾਉਣ ਦੇ ਮੱਦੇਨਜ਼ਰ ਇੱਕ ਵੱਡਾ ਪ੍ਰਸ਼ਾਸਨਿਕ ਕਦਮ ਚੁੱਕਦਿਆਂ 8 ਸੀਨੀਅਰ ਆਈ.ਪੀ.ਐੱਸ. (IPS) ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋਂ ਜਾਰੀ ਇਨ੍ਹਾਂ ਤਬਾਦਲਾ ਹੁਕਮਾਂ ਤਹਿਤ ਬਾਰਡਰ ਰੇਂਜ ਅੰਮ੍ਰਿਤਸਰ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (IGP) ਤੋਂ ਲੈ ਕੇ ਕਈ ਅਹਿਮ ਜ਼ਿਲ੍ਹਿਆਂ ਦੇ ਸੀਨੀਅਰ ਕਪਤਾਨ ਪੁਲਿਸ (SSP) ਪੱਧਰ ਦੇ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ਵਿੱਚ ਵੱਡੇ ਬਦਲਾਅ ਕੀਤੇ ਗਏ ਹਨ।
ਸਰਕਾਰ ਨੇ 6 ਜ਼ਿਲ੍ਹਿਆਂ ਮਲੇਰਕੋਟਲਾ, ਪਠਾਨਕੋਟ, ਪਟਿਆਲਾ, ਮੋਹਾਲੀ, ਬਠਿੰਡਾ ਅਤੇ ਮਾਨਸਾ ਦੇ ਐਸਐਸਪੀਜ਼ ਦਾ ਤਬਾਦਲਾ ਕੀਤਾ ਹੈ।
ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈਜੀਪੀ ਬਾਰਡਰ ਰੇਂਜ (ਅੰਮ੍ਰਿਤਸਰ) ਨਿਯੁਕਤ ਕੀਤਾ ਗਿਆ ਹੈ। ਸਿੱਖਿਆ ਮੰਤਰੀ ਦੀ ਪਤਨੀ ਜੋਤੀ ਯਾਦਵ ਦਾ ਬਠਿੰਡਾ ਦੇ ਐਸਐਸਪੀ ਦੇ ਅਹੁਦੇ ਤੋਂ ਬਦਲ ਕੇ ਕਮਾਂਡਰ 82ਵੀਂ ਬਟਾਲੀਅਨ ਪੀਏਪੀ, ਚੰਡੀਗੜ੍ਹ ਭੇਜ ਦਿੱਤਾ ਗਿਆ ਹੈ।
ਇਨ੍ਹਾਂ 6 ਜ਼ਿਲ੍ਹਿਆਂ ਦੇ SSP ਬਦਲੇ
ਵਰੁਣ ਸ਼ਰਮਾ (IPS 2014): ਉਨ੍ਹਾਂ ਨੂੰ ਐਸਐਸਪੀ, ਮੋਹਾਲੀ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਐਸਐਸਪੀ, ਪਟਿਆਲਾ ਵਜੋਂ ਤਾਇਨਾਤ ਸਨ।
ਹਰਮਨਦੀਪ ਸਿੰਘ ਹੰਸ (IPS 2015): ਉਨ੍ਹਾਂ ਨੂੰ ਐਸਐਸਪੀ, ਪਟਿਆਲਾ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਮੋਹਾਲੀ ਵਿੱਚ ਤਾਇਨਾਤ ਸਨ।
ਸੁਹੇਲ ਕਾਸਿਮ ਮੀਰ (IPS 2017): ਉਨ੍ਹਾਂ ਨੂੰ ਐਸਐਸਪੀ, ਬਠਿੰਡਾ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਏਆਈਜੀ, ਪਰਸੋਨਲ-1, ਸੀਪੀਓ ਪੰਜਾਬ ਵਜੋਂ ਤਾਇਨਾਤ ਸਨ।
ਵੈਭਵ ਚੌਧਰੀ (IPS 2020): ਉਨ੍ਹਾਂ ਨੂੰ ਐਸਐਸਪੀ, ਮਾਨਸਾ ਨਿਯੁਕਤ ਕੀਤਾ ਗਿਆ ਹੈ। ਉਹ ਪਹਿਲਾਂ ਐਸਪੀ ਹੈੱਡਕੁਆਰਟਰ, ਪਟਿਆਲਾ ਵਜੋਂ ਤਾਇਨਾਤ ਸਨ।
ਹਰਕਮਲਪ੍ਰੀਤ ਸਿੰਘ ਖੱਖ (PPS): ਉਨ੍ਹਾਂ ਨੂੰ ਐਸ.ਐਸ.ਪੀ. ਮਲੇਰਕੋਟਲਾ ਨਿਯੁਕਤ ਕੀਤਾ ਗਿਆ ਹੈ। ਉਹ ਗੁਰਮੀਤ ਸਿੰਘ (ਪੀ.ਪੀ.ਐਸ.) ਦਾ ਅਹੁਦਾ ਸੰਭਾਲਣਗੇ।
ਮਨਪ੍ਰੀਤ ਸਿੰਘ (PPS): ਉਨ੍ਹਾਂ ਨੂੰ SSP, ਪਠਾਨਕੋਟ ਨਿਯੁਕਤ ਕੀਤਾ ਗਿਆ ਹੈ। ਉਹ ਦਲਜਿੰਦਰ ਸਿੰਘ ਢਿੱਲੋਂ (ਪੀ.ਪੀ.ਐਸ.) ਦਾ ਅਹੁਦਾ ਸੰਭਾਲਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

