Breaking News

ਆਹ ਅਮਨ ਅਰੋੜਾ ਅਵਾਰਾ ਜਾਨਵਰਾਂ ‘ਤੇ ਕਰ ਆਇਆ ਪੀ. ਐੱਚ.ਡੀ ? ਕਹਿੰਦਾ ਅੱਖਾਂ ਤੋਂ ਲਾਹੋ ਧਰਮ ਦੀ ਪੱਟੀ, ਇਨ੍ਹਾਂ ਗਊਆਂ ਨੂੰ ਭੇਜੋ  ਬੁੱਚੜਖਾਨੇ  !

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ, ਜਿਹੜੇ ਲੋਕ ਅਵਾਰਾ ਜਾਨਵਰਾਂ ਨੂੰ ਲੈ ਕੇ ਅੱਖਾਂ ਉੱਤੇ ਧਰਮ ਅਤੇ ਅੰਨ੍ਹੇ ਵਿਸ਼ਵਾਸ ਦੀ ਪੱਟੀ ਬੰਨ੍ਹੀ ਬੈਠੇ ਹਨ, ਉਨ੍ਹਾਂ ਨੂੰ ਆਪਣੀ ਉਹ ਪੱਟੀ ਉਤਾਰ ਕੇ ਲਾਮਬੰਧ ਹੋਣਾ ਚਾਹੀਦਾ ਹੈ ਤੇ ਦੇਸੀ ਨਸਲ ਦੀਆਂ ਗਊਆਂ, ਬਲਦਾਂ ਅਤੇ ਅਮਰੀਕੀ ਨਸਲ ਦੀਆਂ ਗਊਆਂ ਬਲਦਾਂ ਵਿਚਕਾਰ ਫਰਕ ਕਰਦੇ ਹੋਏ ਅਮਰੀਕੀ ਨਸਲ ਦੀਆਂ ਗਉਆਂ ਅਤੇ ਬਲਦਾਂ ਨੂੰ ਬੁੱਚੜਖਾਨੇ ਭੇਜ ਦੇਣਾਂ ਚਾਹੀਦਾ ਹੈ। ਅਰੋੜਾ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ‘ਚ ਨਵੀਂ ਕਿਸਮ ਦੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ ਤੇ ਜਿੱਥੇ ਕੁੱਝ ਹਿੰਦੂ ਜਥੇਬੰਦੀਆਂ ਨੇ ਅਰੋੜਾ ਦੇ ਇਸ ਬਿਆਨ ਤੇ ਇਹ ਕਹਿੰਦਿਆਂ ਸਖ਼ਤ ਇਤਰਾਜ ਜਾਹਿਰ ਕੀਤਾ ਹੈ ਕਿ, ਇਸ ਦੀ ਆੜ ਵਿੱਚ ਤਾਂ ਲੋਕੀ ਹਿੰਦੂ ਧਰਮ ਦੀ ਆਸਥਾ ਨਾਲ ਜੁੜੀਆਂ ਗਊਆਂ ਅਤੇ ਬਲਦਾਂ ਨੂੰ ਵੀ ਮਾਰਨਾ ਸ਼ੁਰੂ ਕਰ ਦੇਣਗੇ, ਜਿਹੜਾ ਹਿੰਦੂ ਭਾਈਚਾਰਾ ਦੀ ਬਰਦਾਸ਼ਤ ਤੋਂ ਬਾਹਰ ਹੈ, ਉੱਥੇ ਦੂਜੇ ਪਾਸੇ ਕੁੱਝ ਹਿੰਦੂ ਜਥੇਬੰਦੀਆਂ ਦਾ ਇਹ ਕਹਿਣਾ ਹੈ ਕਿ, ਉਹ ਹਿੰਦੂ ਧਰਮ ਦੀ ਆਸਥਾ ਨਾਲ ਜੁੜੀਆਂ ਗਊਆਂ ਅਤੇ ਬਲਦਾਂ ਨੂੰ ਸਾਂਭਣ ਦੇ ਹੱਕ ਵਿੱਚ ਤਾਂ ਹਨ, ਪਰ ਦੂਜੀ ਨਸਲ ਦੇ ਇਨ੍ਹਾਂ ਜਾਨਵਰਾਂ ਨਾਲ ਸਰਕਾਰ ਆਪਣੀ ਪਾਲਿਸੀ ਬਣਾ ਕੇ, ਕੀ ਨੀਤੀ ਅਪਣਾਉਂਦੀ ਹੈ, ਇਹ ਦੇਖਣਾ ਸਰਕਾਰ ਦਾ ਕੰਮ ਹੈ, ਇਸ ਮਾਮਲੇ ‘ਚ ਉਹ ਨਿਰਪੱਖ ਰਹਿਣਗੇ।

ਦੱਸ ਦੇਇਏ ਕਿ, ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਅਵਾਰਾ ਜਾਨਵਰਾਂ ਦੇ ਮਸਲੇ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਹਿੰਦਿਆਂ ਘੇਰਿਆ ਸੀ ਕਿ, ਸਰਕਾਰ ਲੋਕਾਂ ਦੀ ਖੂਨ-ਪਸੀਨੇ ਦੀ ਸੈਂਕੜੇ ਕਰੋੜਾਂ ਰੁਪਏ ਦੀ ਕਮਾਈ ਨੂੰ ਗਉ ਸੈੱਸ ਦੇ ਰੂਪ ਵਿੱਚ ਵਸੂਲ ਤਾਂ ਕਰ ਰਹੀ ਹੈ, ਪਰ ਆਮ ਜਨਤਾ ਨੂੰ ਇਸ ਦੇ ਬਾਵਜੂਦ ਅਵਾਰਾ ਜਾਨਵਰਾਂ ਦੇ ਰਹਿਮੋ ਕਰਮ ‘ਤੇ ਛੱਡ ਦਿੱਤਾ ਗਿਆ ਹੈ। ਇਸ ਮੌਕੇ ਅਰੋੜਾ ਨੇ ਕੁੱਝ ਅਜਿਹੇ ਦਸਤਾਵੇਜ਼ ਪੇਸ਼ ਕੀਤੇ ਜਿਨ੍ਹਾਂ ਬਾਰੇ ਜਾਣ ਕੇ ਮੌਕੇ ‘ਤੇ ਮੌਜੂਦ ਕੱਝ ਲੋਕਾਂ ਦੇ ਮੁੰਹ ਖੁਲ੍ਹੇ ਦੇ ਖੁਲ੍ਹੇ ਰਹਿ ਗਏ। ਅਰੋੜਾ ਅਨੁਸਾਰ ਸੜਕਾਂ ‘ਤੇ ਅਵਾਰਾ ਘੁੰਮ ਰਹੀਆਂ ਗਾਵਾਂ ਤੇ ਬਲਦਾਂ ਵਿੱਚੋਂ ਜ਼ਿਆਦਾਤਰ ਜਾਨਵਰ ਅਮਰੀਕੀ ਐੱਚ.ਐੱਫ. ਨਸਲ ਦੇ ਹਨ, ਜਿਨ੍ਹਾਂ ਦਾ ਹਿੰਦੂ ਧਰਮ ਦੀ ਆਸਥਾ ਨਾਲ ਦੂਰ-ਦੂਰ ਤੱਕ ਕੋਈ ਲੈਣਾ ਦੇਣਾ ਨਹੀਂ। ਅਮਨ ਅਰੋੜਾ ਨੇ ਦੱਸਿਆ ਕਿ, ਦੇਸੀਗਾਂ ਨੂੰ ‘ਬੌਸ ਇੰਡੀਕਸ’ ਕਿਹਾ ਜਾਂਦਾ ਹੈ, ਜਿਸ ਦੇ ਦੁੱਧ ਵਿੱਚ ਵਿਟਾਮਿਨ 12 ਪਾਇਆ ਜਾਂਦਾ ਹੈ, ਜੋ ਕਿ ਇਨਸਾਨੀ ਸ਼ਰੀਰ ਲਈ ਬੇਹੱਦ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਇਸ ਨਸਲ ਦੀਆਂ ਗਉਆਂ ਨੂੰ ਹੀ ਹਿੰਦੂ ਭਾਈਚਾਰਾ ਪੁੱਜਣਯੋਗ ਮਨੰਦਾ ਹੈ, ਜਦਕਿ ਅਮਰੀਕੀ ਨਸਲ ਦੇ ਇਨ੍ਹਾਂ ਜਾਨਵਰਾਂ ਨੂੰ ‘ਬੌਸ ਟੋਰਸ’ ਕਿਹਾ ਜਾਂਦਾ ਹੈ ਤੇ ਇਸ ਦੇ ਦੁੱਧ ਵਿੱਚ ਉਹ ਵਿਟਾਮਿਨ 11 ਮਿਲਦਾ ਹੈ, ਜਿਹੜਾ ਇੰਸਾਨੀ ਸ਼ਰੀਰ ਲਈ ਘਾਤਕ ਹੈ। ਅਮਨ ਅਰੋੜਾ ਅਨੁਸਾਰ ਇਸ ਨਸਲ ਦੇ ਜਾਨਵਰਾਂ ਨੂੰ ਯੁਰੋਪ ‘ਚ ਮਾਸ ਖਾਣ ਲਈ ਤਿਆਰ ਕੀਤਾ ਗਿਆ ਸੀ ।

ਇੱਥੇ ਅਮਨ ਅਰੋੜਾ ਨੇ ਸੂਬੇ ਦੀਆਂ ਸਾਰੀਆਂ ਰਾਜਸੀ ਪਾਰਟੀਆਂ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਹਾ ਕਿ, ਉਹ ਆਪਣੀਆਂ ਅੱਖਾਂ ‘ਤੇ ਬੰਨ੍ਹੀ ਅੰਨੇ ਵਿਸ਼ਵਾਸ ਦੀ ਪੱਟੀ ਲਾਹੁਣ ਤੇ ਭਿਆਨਕ ਬਣਦੀ ਜਾ ਰਹੀ ਇਸ ਸਮੱਸਿਆ ਖਿਲਾਫ਼ ਇੱਕਜੁਟ ਹੋ ਜਾਣ। ਅਰੋੜਾ ਨੇ ਕਿਹਾ ਜਰੂਰਤ ਹੈ ਕਿ, ਅਸੀਂ ਦੇਸੀ ਨਸਲ ਦੀਆਂ ਗਊਆਂ ਅਤੇ ਬਲਦਾਂ ਨੂੰ ਸੰਭਾਲੀਏ ਤੇ ਅਮਰੀਕੀ ਨਸਲ ਦੇ ਇਨ੍ਹਾਂ ਜਾਨਵਰਾਂ ਨੂੰ ਬੁੱਚੜਖਾਨੇ ਭੇਜ ਦੇਇਏ, ਕਿਉਂਕਿ, ਇਹ ਜਾਨਵਰ ਜਿੱਥੇ ਆਮ ਲੋਕਾਂ ਲਈ ਜਾਨ ਦਾ ਖੌਫ਼ ਬਣ ਚੁੱਕੇ ਹਨ, ਉੱਥੇ ਦੂਜੇ ਪਾਸੇ ਇਹ ਹਰ ਸਾਲ ਕਿਸਾਨਾਂ ਦੀ ਕਰੋੜਾ ਰੁਪਏ ਦੀ ਫਸਲ ਦਾ ਉਜਾੜਾ ਵੀ ਕਰ ਦਿੰਦੇ ਹਨ। ਅਮਨ ਅਰੋੜਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ, ਜੇਕਰ ਸਰਕਾਰ ਨੇ ਸੂਬਾ ਵਾਸੀਆਂ ਦੇ ਜਾਨ ਮਾਲ ਦੀ ਸੁੱਰਖਿਆ ਨੂੰ ਧਿਆਨ ਵਿੱਚ ਰੱਖ ਕੇ ਇਸ ਸੰਬੰਧੀ ਕਨੂੰਨ ਵਿੱਚ ਜਰੂਰੀ ਸੋਧ ਨਹੀਂ ਕੀਤੀ ਤਾਂ ਉਹ ਆਉਣ ਵਾਲੇ ਵਿਧਾਨ ਸਭਾ ਇਜਲਾਸ ‘ਚ ਪ੍ਰਾਈਵੇਟ ਮੈਂਬਰ ਬਿਲ ਲੈ ਕੇ ਆਉਂਣਗੇ।

ਇਧਰ ਦੂਜੇ ਪਾਸੇ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਗਲੋਬਲ ਪੰਜਾਬ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਹ ਚਾਹੁੰਦੇ ਹਨ ਕਿ ਹਿੰਦੂ ਧਰਮ ਦੀ ਆਸਥਾ ਨਾਲ ਜੁੜੀਆਂ ਗਊਆਂ ਨੂੰ ਸੰਭਾਲਣਾਂ ਸਰਕਾਰ ਦਾ ਫਰਜ਼ ਹੈ ਤੇ ਹਿੰਦੂ ਧਰਮ ਜੀਵ ਹੱਤਿਆ ਦਾ ਕਿਤੇ ਵੀ ਸਮਰਥਨ ਨਹੀਂ ਕਰਦਾ, ਪਰ ਇਸਦੇ ਨਾਲ ਹੀ ਜੇਕਰ ਅਮਰੀਕਨ ਨਸਲ ਦੀਆਂ ਗਾਂਵਾਂ ਜਾਂ ਬਲਦਾਂ ਬਾਰੇ ਸਰਕਾਰ ਕੋਈ ਨੀਤੀ ਬਣਾਉਂਦੀ ਹੈ ਤਾਂ ਉਨ੍ਹਾਂ ਦੀ ਜਥੇਬੰਦੀ ਨਿਰਪੱਖ ਰਹੇਗੀ।

Check Also

ਨਿਹੰਗਾਂ ਤੇ ਪੁਲਿਸ ਵਿਚਾਲੇ ਹੋਈ ਝੜਪ, 20 ‘ਤੇ FIR ਦਰਜ

ਅੰਮ੍ਰਿਤਸਰ:ਪੰਜਾਬ ਦੇ ਅੰਮ੍ਰਿਤਸਰ ‘ਚ ਦੇਰ ਰਾਤ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਮਾਮਲਾ ਵਧਦਾ …

Leave a Reply

Your email address will not be published. Required fields are marked *