ਮੁੰਬਈ : ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ‘ਚ ਅੱਜ ਬਿਜਲੀ ਸੰਕਟ ਦੇਖਣ ਨੂੰ ਮਿਲਿਆ। ਪਾਵਰ ਗਰਿੱਡ ਫੇਲ੍ਹ ਹੋਣ ਕਾਰਨ ਮੁੰਬਈ ਰੀਜ਼ਨ ‘ਚ ਬੱਤੀ ਗੁੱਨ ਹੋ ਗਈ। ਜਿਸ ਦੇ ਲਪੇਟ ਵਿੱਚ ਮੁੰਬਈ, ਥਾਣੇ, ਨਵੀਂ ਮੁੰਬਈ, ਪਨਵੇਲ ਸਮੇਤ ਕਈ ਇਲਾਕੇ ਆਏ ਹਨ। ਇਸ ਦੀ ਵਜ੍ਹਾ ਬਣਿਆ ਟਾਟਾ ਦੀ ਬਿਜਲੀ ਸਪਲਾਈ ਠੱਪ ਹੋ ਜਾਣਾ। ਲਗਭਗ ਦੋ ਘੰਟੇ ਮੁੰਬਈ ਰੀਜ਼ਨ ‘ਚ ਬਿਜਲੀ ਬੰਦ ਰਹਿਣ ਨਾਲ ਲੋਕਾਂ ਨੂੰ ਹੱਥਾਂ ਪੈਰਾ ਦੀ ਪੈ ਗਈ।
ਬਿਜਲੀ ਗੁੱਲ ਹੋਣ ਕਾਰਨ ਮੁੰਬਈ ਦੇ ਕਾਲਜਾਂ ‘ਚ ਸੋਮਵਾਰ ਨੂੰ ਹੋਣ ਵਾਲੀ ਆਖਰੀ ਸਾਲ ਦੀ ਆਨਲਾਈਨ ਪ੍ਰਿਖਿਆ ਵੀ ਪ੍ਰਭਾਵਿਤ ਹੋਈ। ਬੰਬੇ ਹਾਈਕੋਰਟ ‘ਚ ਵੀਡੀਓ ਕਾਨਫਰੰਸਿੰਗ ਰਾਹੀਂ ਕੇਸਾਂ ਦੀ ਹੋਣ ਵਾਲੀ ਸੁਣਵਾਈ ਰੋਕਣੀ ਪਈ। ਇਸ ਤੋਂ ਇਲਾਵਾ ਹਸਪਤਾਲਾਂ ‘ਚ ਲਾਈਟ ਜਾਣ ਕਾਰਨ ਕਈ ਵਿਵਸਥਾਵਾਂ ਪ੍ਰਭਾਵਿਤ ਹੋਈਆਂ। ਡਾਕਟਰਾਂ ਨੂੰ ਵੀ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਇੱਥੇ 6 ਕੋਵਿਡ ਹਸਪਤਾਲਾਂ ‘ਚ ਜਨਰੇਟਰ ਰਾਹੀਂ ਕੰਮਕਾਜ ਕੀਤਾ ਗਿਆ।
ਨੈਸ਼ਨਲ ਸਟੌਕ ਅਕਸਚੇਂਜ ਯਾਨੀ ਐਨਐਸਆਈ ਦੇ ਕੰਮ ‘ਤੇ ਜ਼ਿਆਦਾ ਅਸਰ ਨਹੀਂ ਹੋਇਆ। ਇਸ ਸਬੰਧੀ ਐਨਐਸਆਈ ਨੇ ਇੱਕ ਟਵੀਟ ਕਰਕੇ ਕਿਹਾ ਸੀ ਕਿ ਇੱਥੇ ਕੰਮ ਆਮ ਵਾਂਗ ਹੋ ਰਿਹਾ ਹੈ।
ਮੁੰਬਈ ‘ਚ ਸਭ ਤੋਂ ਵੱਧ ਪ੍ਰਭਾਵਿਤ ਟ੍ਰੈਫਿਕ ਹੋਈ। ਮੁੰਬਈ ਦੇ ਟ੍ਰੈਫਿਕ ਸਿਗਨਲ ਕੰਮ ਨਹੀਂ ਕਰ ਰਹੇ ਸਨ। ਸਥਾਨਕ ਰੇਲ ਸੇਵਾ ਦੇ ਸਾਰੇ ਸੰਕੇਤ ਵੀ ਰੁਕ ਗਏ। ਲੋਕਲ ਟਰੇਨਾਂ ਵੀ ਜਿੱਥੇ ਖੜ੍ਹੀ, ਸੀ ਉਥੇ ਹੀ ਰੁਕ ਗਈਆਂ।
ਮਿਲੀ ਜਾਣਕਾਰੀ ਮੁਤਾਬਕ 400 ਕੇਵੀ ਦੀ ਇੱਕ ਲਾਈਨ ਖ਼ਰਾਬ ਹੋ ਗਈ ਸੀ। ਮੌਜੂਦਾ ਸਮੇਂ ‘ਚ ਮੁੰਬਈ ‘ਚ ਰੋਜਾਨਾਂ 3000-3200 ਮੇਗਾਵਾਟ ਬਿਜਲੀ ਦੀ ਖਪਤ ਹੁੰਦੀ ਹੈ। ਹਲਾਂਕਿ ਦਿਨ ਅਤੇ ਰਾਤ ਦੇ ਸਮੇਂ ਇਹ ਅੰਕੜਾ ਵੱਖ ਹੁੰਦਾ ਹੈ। ਟਾਟਾ ਪਾਵਰ ਦੇ ਮੁੰਬਈ ‘ਚ ਲਗਭਗ 7 ਲੱਖ ਬਿਜਲੀ ਖਪਤਕਾਰ ਹਨ।