ਕਾਬੁਲ ਚ ਗੁਰਦਵਾਰਾ ਸਾਹਿਬ ਤੇ ਹੋਏ ਹਮਲੇ ਦੀ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ

TeamGlobalPunjab
2 Min Read

ਬਠਿੰਡਾ : ਕਾਬੁਲ ਵਿਚ ਇਕ ਹਮਲਾਵਰ ਵਲੋਂ ਗੁਰਦਵਾਰਾ ਸਾਹਿਬ ਵਿਚ ਕੀਤੇ ਗਏ ਹਮਲੇ ਦੀ ਜਿਥੇ ਹਰ ਕਿਸੇ ਵਲੋਂ ਨਿੰਦਾ ਕੀਤੀ ਜਾ ਰਹੀ ਹੈ ਉਥੇ ਹੀ ਇਸ ਨੂੰ ਲੈ ਕਿ ਹੁਣ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਉਨ੍ਹਾਂ ਇਸ ਹਮਲੇ ਨੂੰ ਕਾਇਰਾਨਾ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਅਫਗਾਨ ਵਿਚ ਰਹਿ ਰਹੇ ਸਿੱਖਾਂ ਦੀ ਰੱਖਿਆ ਯਕੀਨੀ ਬਣਾਏ।

ਦੱਸ ਦੇਈਏ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅੱਤਵਾਦੀਆਂ ਨੇ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ। ਇਹ ਹਮਲਾ ਸਵੇਰੇ 7:30 ਵਜੇ ਉਦੋਂ ਕੀਤਾ ਗਿਆ ਜਦੋਂ ਇਥੇ ਵੱਡੀ ਗਿਣਤੀ ਵਿਚ ਸਿੱਖ ਭਾਈਚਾਰੇ ਦੇ ਲੋਕ ਅਰਦਾਸ ਲਈ ਇਕੱਠੇ ਹੋਏ ਸਨ। ਇਸ ਹਮਲੇ ਚ ਹੁਣ ਤੱਕ 11 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ ਹਮਲੇ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ (ਆਈਐਸ ) ਨੇ ਲੈ ਲਈ ਹੈ।ਸੁਰੱਖਿਆਬਲਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਘੇਰਾਬੰਦੀ ਕਰ ਜਵਾਬੀ ਕਾਰਵਾਈ ਕੀਤੀ ਜਾ ਰਹੀ ਹੈ। 16 ਤੋਂ ਜ਼ਿਆਦਾ ਜਖ਼ਮੀਆਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। 40 ਤੋਂ ਜ਼ਿਆਦਾ ਸਿੱਖ ਹਾਲੇ ਵੀ ਫਸੇ ਹੋਏ ਹਨ। ਭਾਰਤ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਸੰਸਦ ਨਰਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਉਦੋਂ ਉਹ ਗੁਰਦੁਆਰਾ ਦੇ ਨੇੜੇ ਹੀ ਸਨ ਅਤੇ ਉਹ ਭੱਜ ਕੇ ਉੱਥੇ ਪੁੱਜੇ। ਉਨ੍ਹਾਂ ਨੇ ਕਿਹਾ ਕਿ ਹਮਲੇ ਵਿੱਚ ਘੱਟੋਂ ਘੱਟ ਚਾਰ ਲੋਕਾਂ ਦੀ ਮੌਤ ਹੋਈ ਹੈ। ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਨੇ ਨਹੀਂ ਲਈ ਹੈ।

ਉਧਰ ਦੂਜੇ ਪਾਸੇ ਬਾਕੀ ਸਿੱਖ ਸੰਗਤ ਗੁਰਦੁਆਰਾ ਅੰਦਰ ਲੁਕੀ ਹੋਈ ਹੈ। ਇੱਕ ਸਿੱਖ ਵਿਅਕਤੀ ਨੇ ਲਾਈਵ ਹੋ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਦਸ ਦਈਏ ਕੋਰੋਨਾ ਵਾਇਰਸ ਦੀ ਮਾਰ ਝੱਲ ਰਹੇ ਦੁਨੀਆ ਭਰ ਦੇ ਲੋਕਾਂ ਲਈ ਸਿੱਖ ਸੰਗਤ ਅਰਦਾਸ ਲਈ ਇਕੱਠੀ ਹੋਈ ਸੀ ਤੇ ਇਸੇ ਦੌਰਾਨ ਹਮਲਾਵਰ ਨੇ ਗੁਰੂਘਰ ਅੰਦਰ ਦਾਖਲ ਹੋ ਕੇ ਹਮਲਾ ਕਰ ਦਿੱਤਾ।

Share this Article
Leave a comment