ਜੀਂਦ: ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਸਿੰਘ ਚੌਟਾਲਾ ਨੇ ਕੇਂਦਰ ਸਰਕਾਰ ਦੀ ਸਖ਼ਤ ਅਲੋਚਨਾ ਕੀਤੀ ਹੈ।ਦਿੱਲੀ ਦੀਆਂ ਹੱਦਾਂ ਤੇ ਸਰਕਾਰ ਵੱਲੋਂ ਬਣਾਈ ਜਾ ਰਹੀ ਬੈਰੀਕੇਡਿੰਗ ਸਬੰਧੀ ਗੱਲ ਕਰਦੇ ਹੋਏ ਚੌਟਾਲਾ ਨੇ ਕਿਹਾ, ਚੀਨ ਲਗਾਤਾਰ ਸਾਡੇ ਦੇਸ਼ ਅੰਦਰ ਘੁਸਪੈਠ ਕਰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਸਰਹੱਦਾਂ ‘ਤੇ ਕੰਧਾਂ ਬਣਾਉਣ ਦੀ ਥਾਂ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ ‘ਤੇ ਕਿਸਾਨਾਂ ਨੂੰ ਹੀ ਰੋਕਣ ਲਈ ਕੰਕਰੀਟ ਤੇ ਮੋਟੀਆਂ ਕਿੱਲਾਂ ਗੱਡ ਕੇ ਰੋਕਾਂ ਬਣਾ ਰਹੀ ਹੈ।
ਅਭੈ ਚੌਟਾਲਾ ਨੇ ਕਿਹਾ ਕਿ ਜਿਵੇਂ ਚੀਨ ‘ਚ ਵਿਦਿਆਰਥੀ ਅੰਦੋਲਨ ਨੂੰ ਦਬਾਉਣ ਲਈ ਵਿਦਿਆਰਥੀਆਂ ‘ਤੇ ਟੈਂਕਾਂ ਚੜ੍ਹਾ ਦਿੱਤਾ ਗਿਆ ਸੀ, ਅੱਜ ਸਥਿਤੀ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਅਜਿਹੇ ਹੁਕਮ ਚਾੜ੍ਹ ਕੇ ਕਿਸਾਨ ਅੰਦੋਲਨ ਨੂੰ ਕੁਚਲ ਸਕਦੇ ਹਨ।”
ਚੌਟਾਲਾ ਨੇ ਕਿਹਾ, “ਅੱਜ ਹਰਿਆਣਾ ਰਾਜ ਦੀ ਸਥਿਤੀ ਅਜਿਹੀ ਹੈ ਕਿ ਨਾ ਤਾਂ ਮੁੱਖ ਮੰਤਰੀ ਆ-ਜਾ ਸਕਦੇ ਹਨ ਤੇ ਉਨ੍ਹਾਂ ਦੇ ਮੰਤਰੀ ਆ ਜਾ ਸਕਦੇ ਹਨ। ਜਿਸ ਅਨੁਸਾਰ ਅੰਦੋਲਨ ਚੱਲ ਰਿਹਾ ਹੈ, ਸਰਕਾਰ ਨੂੰ ਕਾਲੇ ਕਾਨੂੰਨ ਨੂੰ ਵਾਪਸ ਲੈਣੇ ਪੈਣਗੇ। ਸਰਕਾਰ ਦੱਸੇ ਕਿ ਕੀ ਹਰਿਆਣਾ ‘ਚ ਐਮਰਜੈਂਸੀ ਲੱਗੀ ਹੋਈ ਹੈ, ਜਿਸ ਕਰਕੇ ਸਰਕਾਰ ਨੇ ਇੰਟਰਨੈਟ ਸੇਵਾ ਬੰਦ ਕੀਤੀ ਹੋਈ ਹੈ।”